ਵੱਡੀ ਖ਼ਬਰ : ਕੈਂਸਲ ਹੋਇਆ 12ਵੀਂ ਜਮਾਤ ਦਾ ਪੇਪਰ
Wednesday, Mar 20, 2024 - 02:15 PM (IST)
ਜੰਮੂ ਕਸ਼ਮੀਰ- ਜੰਮੂ ਕਸ਼ਮੀਰ ਤੋਂ ਇਸ ਸਮੇਂ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਅੱਜ 12ਵੀਂ ਜਮਾਤ ਦਾ ਪੇਪਰ ਕੈਂਸਲ ਕਰ ਦਿੱਤਾ ਗਿਆ ਹੈ। ਦਰਅਸਲ ਬੱਚਿਆਂ ਨੂੰ ਪ੍ਰੀਖਿਆ ਦੌਰਾਨ 12ਵੀਂ ਦੀ ਜਗ੍ਹਾ 11ਵੀਂ ਦਾ ਪੇਪਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ 12ਵੀਂ ਦਾ ਫਿਜ਼ੀਕਲ ਐਜ਼ੂਕੇਸ਼ਨ ਦਾ ਪੇਪਰ ਸੀ। ਇਸ ਦੌਰਾਨ ਗਵਰਨਮੈਂਟ ਹਾਈ ਸੈਕੰਡਰੀ ਸਕੂਲ ਪਰਗਵਾਲ 'ਚ ਜਦੋਂ ਵਿਦਿਆਰਥੀ ਪੇਪਰ ਦੇਣ ਲਈ ਬੈਠੇ ਤਾਂ ਬੱਚੇ ਨੂੰ ਪੇਪਰ 12ਵੀਂ ਜਮਾਤ ਦੀ ਜਗ੍ਹਾ 11ਵੀਂ ਜਮਾਤ ਦਾ ਮਿਲਿਆ।
ਇਹ ਵੀ ਪੜ੍ਹੋ : 2 ਭਰਾਵਾਂ ਨੇ ਕਾਰ ਨੂੰ ਬਣਾ ਦਿੱਤਾ 'ਹੈਲੀਕਾਪਟਰ', ਇਸ ਕਾਰਨ ਪੁਲਸ ਨੇ ਕਰ ਲਿਆ ਜ਼ਬਤ
ਇਸ 'ਚ ਪ੍ਰਸ਼ਨ ਪੱਤਰ 'ਚ ਸਵਾਰ 11ਵੀਂ ਜਮਾਤ ਦੇ ਸਨ। ਇਸ ਕਾਰਨ ਬੱਚਿਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਬੱਚਿਆਂ ਦਾ ਕਹਿਣਾ ਸੀ ਕਿ 70 ਨੰਬਰ ਦਾ ਪੇਪਰ ਸੀ ਅਤੇ ਸਿੱਖਿਆ ਵਿਭਾਗ ਨੂੰ ਪੇਪਰ ਹੋਣ ਦੇਣਾ ਚਾਹੀਦਾ ਸੀ, ਕੈਂਸਲ ਨਹੀਂ ਕਰਨਾ ਚਾਹੀਦਾ ਸੀ। ਨਤੀਜੇ ਤੋਂ ਬਾਅਦ ਬੱਚਿਆਂ ਨੂੰ ਗ੍ਰੇਸ ਨੰਬਰ ਦੇ ਦਿੱਤੇ ਜਾਂਦੇ। ਆਉਣ ਵਾਲੇ ਸਮੇਂ 'ਚ ਜੇ.ਈ.ਈ. ਦੀ ਵੀ ਪ੍ਰੀਖਿਆ ਹੈ, ਬੱਚਿਆਂ ਨੂੰ ਉਸ ਦੀ ਤਿਆਰੀ ਕਰਨੀ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖ਼ਰ ਸਿੱਖਿਆ ਵਿਭਾਗ ਤੋਂ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e