ਸੁਕਮਾ ’ਚ ਬੀਜਾਪੁਰ ਵਰਗੇ ਨਕਸਲੀ ਹਮਲੇ ਦੀ ਸਾਜ਼ਿਸ਼ ਨਾਕਾਮ

Tuesday, Jan 07, 2025 - 08:26 PM (IST)

ਸੁਕਮਾ ’ਚ ਬੀਜਾਪੁਰ ਵਰਗੇ ਨਕਸਲੀ ਹਮਲੇ ਦੀ ਸਾਜ਼ਿਸ਼ ਨਾਕਾਮ

ਸੁਕਮਾ, (ਭਾਸ਼ਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਬੀਜਾਪੁਰ ਵਰਗੇ ਨਕਸਲੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਸ ਨੇ ਨਕਸਲੀਆਂ ਵੱਲੋਂ ਲਗਾਈ ਗਈ 10 ਕਿਲੋ ਦੀ ਸ਼ਕਤੀਸ਼ਾਲੀ ਬਾਰੂਦੀ ਸੁਰੰਗ ਬਰਾਮਦ ਕੀਤੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਾਮਦਗੀ ਸੋਮਵਾਰ ਨੂੰ ਨੇੜਲੇ ਬੀਜਾਪੁਰ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਦੇ ਇਕ ਵਾਹਨ ਨੂੰ ਇਕ ਸ਼ਕਤੀਸ਼ਾਲੀ ਧਮਾਕੇ ਨਾਲ ਉਡਾਉਣ ਤੋਂ ਇਕ ਦਿਨ ਬਾਅਦ ਹੋਈ ਹੈ। ਇਸ ਘਟਨਾ ਵਿਚ 8 ਸੁਰੱਖਿਆ ਮੁਲਾਜ਼ਮ ਅਤੇ ਇਕ ਡਰਾਈਵਰ ਮਾਰਿਆ ਗਿਆ ਸੀ।

ਕੋਂਟਾ-ਗੋਲਾਪੱਲੀ ਮਾਰਗ ’ਤੇ ਬੇਲਪੋਚਾ ਪਿੰਡ ਨੇੜੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਅਤੇ ਜ਼ਿਲਾ ਪੁਲਸ ਨੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਗ ’ਤੇ ਬਾਰੂਦੀ ਸੁਰੰਗਾਂ ਨੂੰ ਹਟਾਉਣ ਦੀ ਕਵਾਇਦ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਸੜਕ ਦੇ ਹੇਠਾਂ ਲਗਾਏ ਗਏ ਆਈ. ਈ. ਡੀ. ਨੂੰ ਦੇਖਿਆ, ਜਿਸ ਤੋਂ ਬਾਅਦ ਇਸ ਨੂੰ ਬਰਾਮਦ ਕਰ ਕੇ ਨਸ਼ਟ ਕਰ ਦਿੱਤਾ ਗਿਆ।


author

Rakesh

Content Editor

Related News