ਸੀਰੀਆ ’ਚ ਘਾਤ ਲਾ ਕੇ ਕੀਤੇ ਹਮਲੇ ’ਚ 2 ਅਮਰੀਕੀ ਫੌਜੀਆਂ ਤੇ ਇਕ ਨਾਗਰਿਕ ਦੀ ਮੌਤ
Sunday, Dec 14, 2025 - 03:33 AM (IST)
ਦਮਿਸ਼ਕ (ਭਾਸ਼ਾ) – ਸ਼ਨੀਵਾਰ ਨੂੰ ਮੱਧ ਸੀਰੀਆ ’ਚ ਇਸਲਾਮਿਕ ਸਟੇਟ ਸਮੂਹ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਅਮਰੀਕੀ ਫੌਜ ਦੇ 2 ਜਵਾਨਾਂ ਤੇ ਇਕ ਨਾਗਰਿਕ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਜ਼ਖਮੀ ਹੋ ਗਏ। ਸੀਰੀਆ ਦੇ ਰਾਸ਼ਟਰਪਤੀ ਬਸ਼ਦ ਅਸਦ ਦੇ ਇਕ ਸਾਲ ਪਹਿਲਾਂ ਸੱਤਾ ਤੋਂ ਹਟਣ ਤੋਂ ਬਾਅਦ ਇਰਾਕ ਵਿਚ ਅਮਰੀਕੀ ਫੌਜੀਆਂ ’ਤੇ ਇਹ ਪਹਿਲਾ ਹਮਲਾ ਹੈ ਜਿਸ ਵਿਚ ਜਾਨੀ ਨੁਕਸਾਨ ਹੋਇਆ ਹੈ।
ਮੱਧ ਕਮਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਪਰਿਵਾਰਾਂ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਅਤੇ ਜੰਗ ਵਿਭਾਗ ਦੀ ਨੀਤੀ ਅਨੁਸਾਰ ਮ੍ਰਿਤਕ ਜਵਾਨਾਂ ਦੀ ਪਛਾਣ ਉਸ ਵੇਲੇ ਤਕ ਗੁਪਤ ਰੱਖੀ ਜਾਵੇਗੀ ਜਦੋਂ ਤਕ ਉਨ੍ਹਾਂ ਦੇ ਨਜ਼ਦੀਕੀ ਸਾਕ-ਸਬੰਧੀਆਂ ਨੂੰ ਸੂਚਿਤ ਕਰਨ ਦੇ 24 ਘੰਟੇ ਪੂਰੇ ਨਹੀਂ ਹੋ ਜਾਂਦੇ।
