11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਹਮਲੇ ’ਚ 12ਵੀਂ ਦੇ ਵਿਦਿਆਰਥੀ ਦੀ ਮੌਤ
Sunday, Dec 07, 2025 - 10:20 PM (IST)
ਕੁੰਭਕੋਣਮ, (ਅਨਸ)- ਤਾਮਿਲਨਾਡੂ ਦੇ ਕੁੰਭਕੋਣਮ ਨੇੜੇ ਪੱਤੇਸ਼ਵਰਮ ਦੇ ਇਕ ਸਰਕਾਰੀ ਸਕੂਲ ’ਚ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਜ਼ਖਮੀ ਹੋਏ 12ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਐਤਵਾਰ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਪੱਤੇਸ਼ਵਰਮ ਦੇ ਸਰਕਾਰੀ ਅਰਿਗਨਾਰ ਅੰਨਾ ਮਾਡਲ ਹਾਇਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਕਈ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਇਕ ਸੀਨੀਅਰ ਵਿਦਿਆਰਥੀ ’ਤੇ ਹਮਲਾ ਕੀਤਾ।
ਮੁਲਜ਼ਮ ਵਿਦਿਆਰਥੀਆਂ ਨੇ ਪੀੜਤ ਦੇ ਸਿਰ ’ਤੇ ਲੱਕੜ ਦੀ ਸੋਟੀ ਮਾਰੀ ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਥੰਜਾਵੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਦਿਮਾਗ ਦੀ ਸਰਜਰੀ ਦੌਰਾਨ ਐਤਵਾਰ ਤੜਕੇ 2:30 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। 14 ਮੁਲਜ਼ਮ ਵਿਦਿਆਰਥੀਆਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।
