ਜਰਮਨੀ ''ਚ ਆਸਟ੍ਰੇਲੀਆ ਵਰਗੇ ਹਮਲੇ ਦੀ ਕੋਸ਼ਿਸ਼ ! ਪੁਲਸ ਨੇ 5 ਨੂੰ ਕੀਤਾ ਗ੍ਰਿਫ਼ਤਾਰ
Monday, Dec 15, 2025 - 03:49 PM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਜਰਮਨੀ ’ਚ ਇਕ ਕ੍ਰਿਸਮਸ ਮਾਰਕੀਟ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਸ਼ੱਕ ’ਚ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਪੁਲਸ, ਮਿਊਨਿਖ ਪਬਲਿਕ ਪ੍ਰਾਸੀਕਿਊਟਰ ਦੇ ਦਫ਼ਤਰ ਅਤੇ ਅੱਤਵਾਦ ਅਤੇ ਕੱਟੜਵਾਦ ਵਿਰੁੱਧ ਬਾਵੇਰੀਆ ਕੇਂਦਰੀ ਦਫ਼ਤਰ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਸ਼ੱਕੀਆਂ ’ਚ ਇਕ ਮਿਸਰ, ਇਕ ਸੀਰੀਆਈ ਅਤੇ 3 ਮੋਰੱਕੋ ਦੇ ਨਾਗਰਿਕ ਸ਼ਾਮਲ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ 4 ਲੋਕਾਂ ਲਈ ਰਸਮੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਜਦਕਿ 5ਵੇਂ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ। ਸਰਕਾਰੀ ਵਕੀਲ ਨੂੰ ਸ਼ੱਕ ਹੈ ਕਿ ਇਹ ਹਮਲਾ ਇਸਲਾਮੀ ਕੱਟੜਪੰਥ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਕਥਿਤ ਤੌਰ ’ਤੇ ਇਕ ਵਾਹਨ ਦੀ ਵਰਤੋਂ ਕਰ ਕੇ ਅੰਜਾਮ ਦਿੱਤਾ ਜਾਣਾ ਸੀ।
