ਅੱਤਵਾਦੀਆਂ ਦੀ ਇਕ ਹੋਰ 'ਨਾ'ਪਾਕ' ਹਰਕਤ ! ਸੋਸ਼ਲ ਵਰਕਰ ਨੂੰ ਘਰ 'ਚ ਵੜ ਕੇ ਮਾਰ'ਤੀ ਗੋਲ਼ੀ
Sunday, Apr 27, 2025 - 08:47 AM (IST)

ਨੈਸ਼ਨਲ ਡੈਸਕ- ਪਹਿਲਾਗਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ 'ਚ ਕਾਫ਼ੀ ਕੜਵਾਹਟ ਆ ਗਈ ਹੈ। ਭਾਰਤ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੇ ਬਾਵਜੂਦ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਕ ਪਾਸੇ ਜਿੱਥੇ ਪਾਕਿਸਤਾਨੀ ਫੌਜ ਸਰਹੱਦ 'ਤੇ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਹੀ ਹੈ, ਉੱਥੇ ਹੀ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਤਵਾਦੀਆਂ ਨੇ ਇਕ 45 ਸਾਲਾ ਸੋਸ਼ਲ ਵਰਕਰ ਨੂੰ ਗੋਲ਼ੀ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਜਾ ਕੇ ਜ਼ਖ਼ਮੀ ਸੋਸ਼ਲ ਵਰਕਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਦੀ ਦੇਰ ਰਾਤ ਅੱਤਵਾਦੀਆਂ ਨੇ ਗੁਲਾਮ ਰਸੂਲ ਮਾਗਰੇ ਦੇ ਕੰਡੀ ਖ਼ਾਸ ਸਥਿਤ ਘਰ 'ਚ ਵੜ ਕੇ ਉਸ ਨੂੰ ਗੋਲ਼ੀ ਮਾਰੀ ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪਹਿਲਗਾਮ ਮਗਰੋਂ ਇਕ ਵਾਰ ਫ਼ਿਰ ਤੋਂ ਦੇਸ਼ ਦਹਿਲਾਉਣ ਦੀ ਤਿਆਰੀ ! ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਪੁਲਸ ਫਿਲਹਾਲ ਇਹ ਪਤਾ ਲਗਾਉਣ 'ਚ ਲੱਗੀ ਹੋਈ ਹੈ ਕਿ ਮਾਗਰੇ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਕਿਉਂ ਬਣਾਇਆ ਹੈ। ਰਸੂਲ ਫਿਲਹਾਲ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਹੈ ਤੇ ਪੁਲਸ ਅਧਿਕਾਰੀਆਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਮੈਂ ਪਾਕਿਸਤਾਨ ਦੀ ਧੀ, ਪਰ ਭਾਰਤ ਦੀ ਤਾਂ ਨੂੰਹ ਹਾਂ...', ਦੇਸ਼ ਛੱਡਣ ਦੇ ਹੁਕਮ ਮਗਰੋਂ ਬੋਲੀ ਸਚਿਨ ਦੀ 'ਸੀਮਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e