ਰਈਆ ’ਚ ਵੱਡੀ ਵਾਰਦਾਤ : ਅਕਾਲੀ ਆਗੂ ਦੇ ਟਾਇਲ ਸ਼ੋਅਰੂਮ ’ਤੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ
Monday, May 18, 2026 - 10:50 AM (IST)
ਰਈਆ(ਬਾਣੀ ਬਿਊਰੋ)- ਬੀਤੀ ਸ਼ਾਮ ਕਰੀਬ 7 ਵਜੇ ਕਜ਼ਾਰੀਆ ਸ਼ੋਅਰੂਮ ’ਤੇ 2 ਮੋਟਰਸਾਈਕਲ ਸਵਾਰ ਅਣਪਛਾਤਿਆਂ ਵੱਲੋਂ 7 ਤੋਂ 8 ਗੋਲੀਆਂ ਸ਼ਟਰ ਦੇ ਵਿਚ ਮਾਰੀਆਂ ਗਈਆਂ, ਜਿਸ ਨਾਲ ਸ਼ਟਰ ਵਿਚੋਂ ਦੀ ਗੋਲੀਆਂ ਲੰਘ ਕੇ ਅਗਲੇ ਬੰਨੇ ਸ਼ੀਸ਼ੇ ਟੁੱਟ ਗਏ ਪਰ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ। ਡੀ. ਐੱਸ. ਪੀ. ਬਾਬਾ ਬਕਲਾ ਸੁਖਪਾਲ ਸਿੰਘ ਅਨੁਸਾਰ ਪਰਸੋਂ 15 ਤਰੀਕ ਨੂੰ ਇਸ ਸ਼ੋਅਰੂਮ ਦੇ ਮਾਲਕ ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ ਨੂੰ 50 ਲੱਖ ਫਰੌਤੀ ਦੀ ਕਾਲ ਆਈ ਸੀ, ਜੋ ਥਾਣਾ ਬਿਆਸ ਵਿਖੇ ਐੱਫ. ਆਈ. 148/26 ਦਰਜ ਕਰ ਦਿੱਤੀ ਸੀ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ
ਵਰਨਣਯੋਗ ਹੈ ਕਿ ਇਹ ਸ਼ੋਅਰੂਮ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਸ਼੍ਰੋਮਣੀ ਕਮਟੀ ਸਵ. ਗੁਰਵਿੰਦਰਪਾਲ ਸਿੰਘ ਦਾ ਹੈ। ਉਨ੍ਹਾਂ ਦੇ ਬੇਟੇ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਈਆ ਵਿਖੇ ਨਗਰ ਪੰਚਾਇਤ ਦੀ ਹੋ ਰਹੀਆਂ ਚੋਣਾਂ ਵੀ ਲੜ ਰਹੇ ਹਨ। ਇਸ ਕਰ ਕੇ ਪੁਲਸ ਦੋਵਾਂ ਪਹਿਲੂਆਂ ’ਤੇ ਛਾਣਬੀਣ ਕਰ ਰਹੀ ਹੈ। ਗੋਲੀਆਂ ਚਲਾਉਣ ਵਾਲੇ ਮੋਟਰਸਾਈਕਲ ਸਵਾਰਾਂ ਦੀਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਫੋਟੋ ਕੈਦ ਹੋ ਗਈਆਂ ਹਨ। ਸ਼ੋਅਰੂਮ ਦੇ ਸਟਰ ’ਚੋਂ ਲੰਘ ਕੇ ਸ਼ੀਸ਼ੇ ’ਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਅਤੇ ਸੱਜੇ ਸ਼ੋਅਰੂਮ ਦੇ ਮਾਲਕ ਹਰਪ੍ਰੀਤ ਸਿੰਘ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ।
ਇਹ ਵੀ ਪੜ੍ਹੋ- ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
