162,571,000,000,000 ਦੇ ਕਰਜ਼ੇ ਹੇਠ ਦੱਬੇ ਅਮਰੀਕੀ ਵਿਦਿਆਰਥੀ!
Friday, May 15, 2026 - 04:50 PM (IST)
ਵਾਸ਼ਿੰਗਟਨ (ਆਈਏਐਨਐਸ): ਵਿਦਿਆਰਥੀਆਂ ਸਬੰਧੀ ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਅਮਰੀਕਾ ਵਿੱਚ ਉੱਚ ਸਿੱਖਿਆ ਦੀ ਵਧਦੀ ਲਾਗਤ ਕਾਰਨ ਸੈਂਕੜੇ ਵਿਦਿਆਰਥੀ ਕਰਜ਼ ਦੇ ਬੋਝ ਹੇਠ ਦੱਬੇ ਗਏ ਹਨ। ਅਮਰੀਕੀ ਸਿੱਖਿਆ ਸਕੱਤਰ ਲਿੰਡਾ ਮੈਕਮੋਹਨ ਨੇ ਕਾਂਗਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ 4.3 ਕਰੋੜ ਅਮਰੀਕੀ ਨਾਗਰਿਕ 1.7 ਟ੍ਰਿਲੀਅਨ ਡਾਲਰ ਦੇ ਭਾਰੀ ਵਿਦਿਆਰਥੀ ਕਰਜ਼ੇ ਹੇਠ ਦਬੇ ਹੋਏ ਹਨ। ਵਿਦਿਆਰਥੀਆਂ 'ਤੇ ਕਰਜ਼ੇ ਦੇ ਬੋਝ ਸਬੰਧੀ ਜਾਣਕਾਰੀ ਨੇ ਟਰੰਪ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ।
ਹਾਊਸ ਐਜੂਕੇਸ਼ਨ ਐਂਡ ਵਰਕਫੋਰਸ ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਹੋਏ ਮੈਕਮੋਹਨ ਨੇ ਪ੍ਰਸ਼ਾਸਨ ਦੇ ਸੁਧਾਰਾਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸੀਮਾ ਦੇ ਦਿੱਤੇ ਗਏ ਸੰਘੀ ਕਰਜ਼ਿਆਂ ਨੇ ਦੇਸ਼ ਭਰ ਵਿੱਚ ਟਿਊਸ਼ਨ ਫੀਸਾਂ ਵਿੱਚ ਭਾਰੀ ਵਾਧੇ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਯੂਨੀਵਰਸਿਟੀਆਂ ਨੂੰ ਮਨਮਰਜ਼ੀ ਦੀਆਂ ਫੀਸਾਂ ਵਸੂਲਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ 'ਤੇ ਹੁਣ ਲਗਾਮ ਲਗਾਉਣੀ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ 5 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ UAE; ਰੱਖਿਆ, ਊਰਜਾ ਅਤੇ ਗੈਸ ਸਪਲਾਈ 'ਤੇ ਵੀ ਹੋਏ ਸਮਝੌਤੇ
ਸਰਕਾਰ ਵੱਲੋਂ ਗ੍ਰੈਜੂਏਟ ਵਿਦਿਆਰਥੀਆਂ, ਖਾਸ ਕਰਕੇ ਨਰਸਿੰਗ, ਅਧਿਆਪਨ ਅਤੇ ਸਮਾਜਿਕ ਕਾਰਜਾਂ ਵਰਗੇ ਪ੍ਰੋਗਰਾਮਾਂ ਲਈ ਕਰਜ਼ੇ ਦੀ ਸੀਮਾ ਤੈਅ ਕਰਨ ਦੇ ਫੈਸਲੇ 'ਤੇ ਬਹਿਸ ਤੇਜ਼ ਹੋ ਗਈ ਹੈ। ਵਿਰੋਧੀ ਧਿਰ (ਡੈਮੋਕਰੇਟਸ) ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਬਦਲਾਅ ਨਾਲ ਦੇਸ਼ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਹੋਰ ਵਧ ਸਕਦੀ ਹੈ ਅਤੇ ਵਿਦਿਆਰਥੀਆਂ ਨੂੰ ਮਹਿੰਗੇ ਨਿੱਜੀ ਕਰਜ਼ੇ ਲੈਣ ਲਈ ਮਜਬੂਰ ਹੋਣਾ ਪਵੇਗਾ। ਕਨੈਕਟੀਕਟ ਦੇ ਪ੍ਰਤੀਨਿਧੀ ਜੋਅ ਕੋਰਟਨੀ ਅਨੁਸਾਰ ਉੱਨਤ ਨਰਸਿੰਗ ਸਿੱਖਿਆ ਹੁਣ ਆਮ ਵਿਦਿਆਰਥੀ ਦੀ ਪਹੁੰਚ ਤੋਂ ਬਾਹਰ ਹੋ ਸਕਦੀ ਹੈ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਫੈਡਰਲ ਸਟੂਡੈਂਟ ਏਡ ਸਿਸਟਮ (FAFSA) ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਨਵੀਂ ਪ੍ਰਣਾਲੀ ਰਾਹੀਂ ਅਰਜ਼ੀ ਫਾਰਮ ਭਰਨ ਵਿੱਚ ਹੁਣ ਸਿਰਫ਼ 35 ਮਿੰਟ ਲੱਗਦੇ ਹਨ, ਜਦਕਿ ਪਹਿਲਾਂ ਇਸ ਵਿੱਚ ਕਈ ਦਿਨ ਲੱਗ ਜਾਂਦੇ ਸਨ। ਇਸ ਤੋਂ ਇਲਾਵਾ ਪਛਾਣ ਦੀ ਪੁਸ਼ਟੀ ਕਰਨ ਦੇ ਸਖ਼ਤ ਉਪਾਵਾਂ ਰਾਹੀਂ ਸਰਕਾਰ ਨੇ 1 ਬਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਵਾਲੀ ਸਹਾਇਤਾ ਨੂੰ ਰੋਕਿਆ ਹੈ। ਇਸ ਵਿੱਚ ‘ਗੋਸਟ ਸਟੂਡੈਂਟਸ’ (ਨਕਲੀ ਵਿਦਿਆਰਥੀ) ਅਤੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀਆਂ ਸ਼ੱਕੀ ਅਰਜ਼ੀਆਂ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਆਈ.ਪੀ. ਐਡਰੈੱਸ ਅਤੇ ਨਕਲੀ ਫੋਟੋ ਆਈਡੀ ਰਾਹੀਂ ਕੀਤੀ ਗਈ। ਮੈਕਮੋਹਨ ਨੇ ਉਮੀਦ ਜਤਾਈ ਕਿ ਇਨ੍ਹਾਂ ਸੁਧਾਰਾਂ ਨਾਲ ਯੂਨੀਵਰਸਿਟੀਆਂ 'ਤੇ ਫੀਸਾਂ ਘਟਾਉਣ ਦਾ ਦਬਾਅ ਬਣੇਗਾ ਅਤੇ ਕਈ ਸੰਸਥਾਵਾਂ ਨੇ ਪਹਿਲਾਂ ਹੀ ਆਪਣੇ ਰੇਟ ਘਟਾਉਣੇ ਸ਼ੁਰੂ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
