ਅਮਰੀਕਾ ''ਚ ਫਿਰ ਖ਼ੂਨੀ ਖੇਡ: ਮਸਜਿਦ ਦੇ ਬਾਹਰ ਗੋਲੀਬਾਰੀ ''ਚ 3 ਲੋਕਾਂ ਦੀ ਮੌਤ, ਹਮਲਾਵਰਾਂ ਨੇ ਖੁਦ ਨੂੰ ਵੀ ਉਡਾਇਆ

Tuesday, May 19, 2026 - 06:31 AM (IST)

ਅਮਰੀਕਾ ''ਚ ਫਿਰ ਖ਼ੂਨੀ ਖੇਡ: ਮਸਜਿਦ ਦੇ ਬਾਹਰ ਗੋਲੀਬਾਰੀ ''ਚ 3 ਲੋਕਾਂ ਦੀ ਮੌਤ, ਹਮਲਾਵਰਾਂ ਨੇ ਖੁਦ ਨੂੰ ਵੀ ਉਡਾਇਆ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਸੈਨ ਡਿਏਗੋ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੋਮਵਾਰ ਨੂੰ ਇਕ ਪ੍ਰਮੁੱਖ ਇਸਲਾਮਿਕ ਸੈਂਟਰ ਵਿਚ ਦੋ ਨੌਜਵਾਨ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 3 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਖੂਨੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਨੇ ਕੁਝ ਹੀ ਦੂਰੀ 'ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਇਸ ਪੂਰੀ ਘਟਨਾ ਦੀ 'ਹੇਟ ਕ੍ਰਾਈਮ' (ਨਫਰਤ ਤੋਂ ਪ੍ਰੇਰਿਤ ਅਪਰਾਧ) ਵਜੋਂ ਜਾਂਚ ਕਰ ਰਹੀ ਹੈ। 

ਸੁਰੱਖਿਆ ਗਾਰਡ ਦੀ ਬਹਾਦਰੀ ਨੇ ਟਾਲਿਆ ਵੱਡਾ ਕਤਲੇਆਮ 

ਸੈਨ ਡਿਏਗੋ ਪੁਲਸ ਮੁਖੀ ਸਕਾਟ ਵਾਹਲ ਅਨੁਸਾਰ, ਮਾਰੇ ਗਏ ਲੋਕਾਂ ਵਿਚ ਮਸਜਿਦ ਦਾ ਇਕ ਸੁਰੱਖਿਆ ਗਾਰਡ ਵੀ ਸ਼ਾਮਲ ਹੈ। ਪੁਲਸ ਦਾ ਮੰਨਣਾ ਹੈ ਕਿ ਇਸ ਗਾਰਡ ਨੇ ਆਪਣੀ ਜਾਨ 'ਤੇ ਖੇਡ ਕੇ ਹਮਲਾਵਰਾਂ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਇਕ ਬਹੁਤ ਵੱਡੀ ਤ੍ਰਾਸਦੀ ਹੋਣੋਂ ਬਚ ਗਈ। ਜੇਕਰ ਗਾਰਡ ਨੇ ਦਲੇਰੀ ਨਾ ਦਿਖਾਈ ਹੁੰਦੀ ਤਾਂ ਮਰਨ ਵਾਲਿਆਂ ਦਾ ਅੰਕੜਾ ਕਿਤੇ ਜ਼ਿਆਦਾ ਹੋ ਸਕਦਾ ਸੀ। 

ਇਹ ਵੀ ਪੜ੍ਹੋ : ਰੈਸਟੋਰੈਂਟ 'ਤੇ ਅੰਨ੍ਹੇਵਾਹ ਗੋਲੀਬਾਰੀ! ਤੁਰਕੀ 'ਚ 4 ਲੋਕਾਂ ਦੀ ਮੌਤ ਤੇ ਕਈ ਹੋਰ ਜ਼ਖਮੀ

ਸਕੂਲੀ ਬੱਚੇ ਸੁਰੱਖਿਅਤ 

ਇਹ ਹਮਲਾ ਜਿਸ ਸਮੇਂ ਹੋਇਆ, ਉਸ ਸਮੇਂ ਕੰਪਲੈਕਸ ਵਿਚ ਸਥਿਤ 'ਅਲ ਰਸ਼ੀਦ ਸਕੂਲ' ਵਿਚ ਕਈ ਬੱਚੇ ਮੌਜੂਦ ਸਨ। ਪੁਲਸ ਮੁਖੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ "ਸਾਰੇ ਬੱਚੇ ਸੁਰੱਖਿਅਤ ਹਨ"। ਟੀਵੀ ਫੁਟੇਜ ਵਿਚ ਦਰਜਨਾਂ ਬੱਚਿਆਂ ਨੂੰ ਇਕ-ਦੂਜੇ ਦਾ ਹੱਥ ਫੜ ਕੇ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਨਿਕਲਦੇ ਦੇਖਿਆ ਗਿਆ, ਜਦਕਿ ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਸੀ। 

4 ਮਿੰਟਾਂ 'ਚ ਪਹੁੰਚੀ ਪੁਲਸ 

ਪੁਲਸ ਨੂੰ ਸੂਚਨਾ ਮਿਲਣ ਦੇ ਮਹਿਜ਼ ਚਾਰ ਮਿੰਟਾਂ ਦੇ ਅੰਦਰ ਟੀਮ ਮੌਕੇ 'ਤੇ ਪਹੁੰਚ ਗਈ ਸੀ। ਜਦੋਂ ਪੁਲਸ ਉੱਥੇ ਪਹੁੰਚੀ ਤਾਂ ਮਸਜਿਦ ਤੋਂ ਕੁਝ ਦੂਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਬਾਅਦ ਵਿਚ ਦੋਵੇਂ ਹਮਲਾਵਰ ਨੇੜੇ ਦੀ ਸੜਕ 'ਤੇ ਖੜ੍ਹੀ ਇਕ ਗੱਡੀ ਦੇ ਅੰਦਰ ਮ੍ਰਿਤਕ ਪਾਏ ਗਏ। ਹਮਲਾਵਰਾਂ ਨੇ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ। 

ਇਹ ਵੀ ਪੜ੍ਹੋ : ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket Money ਫੀਚਰ

ਇਬਾਦਤਗਾਹ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਸ਼ਰਮਨਾਕ : ਇਮਾਮ 

ਮਸਜਿਦ ਦੇ ਨਿਰਦੇਸ਼ਕ ਇਮਾਮ ਤਾਹਾ ਹਸਾਨੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ "ਬੇਹੱਦ ਸ਼ਰਮਨਾਕ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਵਿਚ ਪੂਜਾ ਸਥਾਨਾਂ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਮਨੁੱਖੀ ਅਧਿਕਾਰ ਸੰਗਠਨ 'ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼' (CAIR) ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਨੂੰ ਵੀ ਪ੍ਰਾਰਥਨਾ ਦੌਰਾਨ ਜਾਂ ਸਕੂਲ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਗਵਰਨਰ ਗੈਵਿਨ ਨਿਊਸਮ ਦਾ ਦਫ਼ਤਰ ਵੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News