ਵੱਡੀ ਖ਼ਬਰ : ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ICE ਦੀ ਰਡਾਰ ''ਤੇ

Wednesday, May 13, 2026 - 12:40 PM (IST)

ਵੱਡੀ ਖ਼ਬਰ : ਭਾਰਤੀਆਂ ਸਮੇਤ 10,000 ਵਿਦੇਸ਼ੀ ਵਿਦਿਆਰਥੀ ICE ਦੀ ਰਡਾਰ ''ਤੇ

ਵਾਸ਼ਿੰਗਟਨ (ਪੀ.ਟੀ.ਆਈ.) ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦਾ ਸੁਪਨਾ ਦੇਖਣ ਵਾਲੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਲਗਭਗ 10,000 ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਤੇ ਆਪਣੇ ਵੀਜ਼ਾ ਦੇ "ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ" (OPT) ਪ੍ਰਬੰਧ ਦੀ ਦੁਰਵਰਤੋਂ ਕਰਕੇ ਸ਼ੱਕੀ ਮਾਲਕਾਂ ਲਈ ਕੰਮ ਕਰਨ ਦਾ ਦੋਸ਼ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਦੱਸੀ ਜਾ ਰਹੀ ਹੈ

OPT ਵਿਦਿਆਰਥੀ ਵੀਜ਼ਾ 'ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਅਤੇ ਕੁਝ ਮਾਮਲਿਆਂ ਵਿੱਚ 24 ਮਹੀਨਿਆਂ ਤੱਕ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਹ ਵਿਦਿਆਰਥੀਆਂ ਲਈ H-1B ਵੀਜ਼ਾ ਹਾਸਲ ਕਰਨ ਦਾ ਇੱਕ ਅਹਿਮ ਜ਼ਰੀਆ ਵੀ ਹੁੰਦਾ ਹੈ। ਮਤਲਬ ਇਹ ਵਿਦਿਆਰਥੀਆਂ ਨੂੰ ਮਾਲਕਾਂ ਦੁਆਰਾ ਸਪਾਂਸਰ ਕੀਤੇ H-1B ਵੀਜ਼ਾ ਵਿੱਚ ਬਦਲਣ ਦਾ ਮੌਕਾ ਵੀ ਦਿੰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ 13 ਭਾਰਤੀਆਂ ਨੂੰ ਕਰ'ਤਾ Ban! ਨਹੀਂ ਮਿਲੇਗੀ ਐਂਟਰੀ, ਜਾਣੋ ਕਿਉਂ ਹੋਈ ਕਾਰਵਾਈ

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ICE ਦੇ ਕਾਰਜਕਾਰੀ ਨਿਰਦੇਸ਼ਕ ਟੌਡ ਲਿਓਨਜ਼ ਨੇ ਕਿਹਾ ਕਿ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਦਾ OPT ਪ੍ਰਬੰਧ "ਧੋਖਾਧੜੀ ਦਾ ਕੇਂਦਰ" ਬਣ ਗਿਆ ਹੈ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੁਆਰਾ ਕਈ ਜਾਂਚਾਂ ਦਾ ਵਿਸ਼ਾ ਰਿਹਾ ਹੈ। ਲਿਓਨਜ਼ ਨੇ ਕਿਹਾ,"ਸਾਨੂੰ ਜਾਸੂਸੀ, ਬਾਇਓਥ੍ਰੀਟਸ, ਬੌਧਿਕ ਸੰਪਤੀ ਚੋਰੀ, ਵੀਜ਼ਾ ਅਤੇ ਰੁਜ਼ਗਾਰ ਧੋਖਾਧੜੀ, ਅਤੇ ਇੱਥੋਂ ਤੱਕ ਕਿ ਬਜ਼ੁਰਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲਿਆਂ ਨਾਲ ਜੁੜੇ ਮਾਮਲੇ ਮਿਲੇ ਹਨ।" ਇਨ੍ਹਾਂ ਸਾਰਿਆਂ ਵਿਚ ਅਜਿਹੇ ਲੋਕ ਸ਼ਾਮਲ ਪਾਏ ਗਏ, ਜਿਨਾਂ ਨੇ ਆਪਣੀ ਵਿਦਿਆਰਥੀ ਸਥਿਤੀ ਦੀ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ, "ਸਾਡਾ ਦੇਸ਼ ਵਿਦੇਸ਼ੀ ਵਿਦਿਆਰਥੀ ਪ੍ਰੋਗਰਾਮ ਦੁਆਰਾ ਪੈਦਾ ਹੋਣ ਵਾਲੇ ਸੁਰੱਖਿਆ ਜੋਖਮਾਂ ਨੂੰ ਬਰਦਾਸ਼ਤ ਨਹੀਂ ਕਰੇਗਾ।" 

ਲਿਓਨਜ਼ ਅਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਸੰਘੀ ਜਾਂਚਕਰਤਾਵਾਂ ਨੇ ਵੱਖ-ਵੱਖ ਥਾਵਾਂ ਦਾ ਮੁਆਇਨਾ ਕੀਤਾ ਅਤੇ ਪਾਇਆ ਕਿ ਬਹੁਤ ਸਾਰੇ OPT ਲਾਭਪਾਤਰੀਆਂ ਨੂੰ ਭਾਰਤ ਵਿੱਚ ਬੈਠੇ ਕਰਮਚਾਰੀਆਂ ਦੁਆਰਾ "ਪ੍ਰਬੰਧਿਤ" ਕੀਤਾ ਜਾ ਰਿਹਾ ਸੀ। ਨਿਯਮਾਂ ਅਨੁਸਾਰ ਵਿਦਿਆਰਥੀਆਂ ਦੀ ਸਿਖਲਾਈ ਅਤੇ ਨਿਗਰਾਨੀ ਸਿਰਫ਼ ਅਮਰੀਕਾ ਦੇ ਅੰਦਰ ਹੀ ਹੋਣੀ ਲਾਜ਼ਮੀ ਹੈ।ਇਸ ਨਿਯਮ ਦੀ ਉਲੰਘਣਾ ਕਾਰਨ ਹੁਣ ਹਜ਼ਾਰਾਂ ਵਿਦਿਆਰਥੀਆਂ ਦੀ ਵੀਜ਼ਾ ਸਥਿਤੀ ਅਤੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News