ਭੋਪਾਲ ''ਚ ਬਣਿਆ ਗੀਤਾ ਪਾਠ ਦਾ ਵਰਲਡ ਰਿਕਾਰਡ
Wednesday, Dec 11, 2024 - 03:33 PM (IST)
ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਅੱਜ ਯਾਨੀ ਬੁੱਧਵਾਰ ਨੂੰ ਗੀਤਾ ਜਯੰਤੀ ਦੇ ਮੌਕੇ 'ਤੇ ਹੋਏ ਗੀਤਾ ਪਾਠ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਜਗ੍ਹਾ ਮਿਲੀ ਹੈ। ਇਹ ਸਮੂਹਿਕ ਗੀਤਾ ਪਾਠ 7 ਹਜ਼ਾਰ ਭਾਗੀਦਾਰਾਂ ਵਲੋਂ ਕੀਤਾ ਗਿਆ। ਸਥਾਨਕ ਮੋਤੀ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਇਸ ਸਮਾਗਮ 'ਚ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਨੁਮਾਇੰਦਿਆਂ ਵੱਲੋਂ ਇਸ ਸਬੰਧ 'ਚ ਸਰਟੀਫਿਕੇਟ ਭੇਟ ਕੀਤਾ ਗਿਆ। ਇਸ ਦੌਰਾਨ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਅਤੇ ਰਾਜਿੰਦਰ ਸ਼ੁਕਲਾ ਵੀ ਮੌਜੂਦ ਰਹੇ। ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੀਤਾ ਦੇ ਇਸ ਪਾਠ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਆਚਾਰੀਆ ਦੇ ਸਮੂਹਿਕ ਅਭਿਆਸ ਨੂੰ 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' ਵਿਚ ਜਗ੍ਹਾ ਮਿਲੀ ਹੈ।
ਮੁੱਖ ਮੰਤਰੀ ਡਾ. ਯਾਦਵ ਨੇ ਇਸ ਉਪਲੱਬਧੀ ਦਾ ਸਰਟੀਫਿਕੇਟ ਪ੍ਰਾਪਤ ਕਰ ਕੇ ਸਾਰਿਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਯਾਦਵ ਨੇ ਕਿਹਾ ਕਿ ਰਾਜਾ ਭੋਜ ਦੀ ਨਗਰੀ ਭੋਪਾਲ ਦਾ ਅੱਜ 'ਸਵਰਗ ਵਰਗਾ ਨਜ਼ਾਰਾ' ਹੈ | ਇਹ ਸਮਾਗਮ ਸਾਡੇ ਸੱਭਿਆਚਾਰ ਅਤੇ ਧਰਮ ਦੀ ਸ਼ਾਨਦਾਰ ਪਰੰਪਰਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੇ ਜ਼ਿਆਦਾਤਰ ਲੋਕ ਸ਼੍ਰੀਮਦ ਭਗਵਦ ਗੀਤਾ ਪੜ੍ਹਨਾ ਚਾਹੁੰਦੇ ਹਨ। ਗੂਗਲ ਦੇ ਸਰਚ ਇੰਜਣ ਦੇ ਮਾਧਿਅਮ ਨਾਲ ਦੁਨੀਆ 'ਚ ਜਿਸ ਪੁਸਤਕ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ, ਉਹ ਗੀਤਾ ਹੀ ਹੈ। ਲੋਕ ਗੀਤਾ ਸਾਰ ਸਮਝਣਾ ਚਾਹੁੰਦੇ ਹਨ। ਜਿਨ੍ਹਾਂ ਨੇ ਪਰਮਾਣੂ ਬੰਬ ਬਣਾਏ, ਉਹ ਵੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਗੀਤਾ ਦੀ ਸ਼ਰਨ 'ਚ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8