ਫ਼ੌਜ ਦਾ ''ਟਾਈਸਨ'' ਤੇਜ਼ੀ ਨਾਲ ਹੋ ਰਿਹਾ ਸਿਹਤਯਾਬ ! ਅੱਤਵਾਦੀਆਂ ਨਾਲ ਐਨਕਾਊਂਟਰ ''ਚ ਬਣਿਆ ਸੀ ''ਹੀਰੋ''

Tuesday, Feb 24, 2026 - 04:28 PM (IST)

ਫ਼ੌਜ ਦਾ ''ਟਾਈਸਨ'' ਤੇਜ਼ੀ ਨਾਲ ਹੋ ਰਿਹਾ ਸਿਹਤਯਾਬ ! ਅੱਤਵਾਦੀਆਂ ਨਾਲ ਐਨਕਾਊਂਟਰ ''ਚ ਬਣਿਆ ਸੀ ''ਹੀਰੋ''

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਖ਼ਤਰਨਾਕ ਅੱਤਵਾਦੀਆਂ ਨੂੰ ਢੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਫੌਜੀ ਕੁੱਤਾ 'ਟਾਇਸਨ' ਹੁਣ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਜਰਮਨ ਸ਼ੈਫਰਡ ਨਸਲ ਦੇ ਇਸ ਬਹਾਦਰ 'ਕੇ-9' ਸਿਪਾਹੀ ਨੇ ਆਪ੍ਰੇਸ਼ਨ ਦੌਰਾਨ ਗੋਲੀ ਲੱਗਣ ਦੇ ਬਾਵਜੂਦ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਫੌਜ ਨੂੰ ਚਤਰੂ ਖੇਤਰ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ ਤੇ ਇਸ 'ਤਰਾਸ਼ੀ-ਪ੍ਰਥਮ' ਅਭਿਆਨ ਦੌਰਾਨ ਟਾਇਸਨ ਫੌਜੀ ਟੁਕੜੀ ਦੀ ਅਗਵਾਈ ਕਰ ਰਿਹਾ ਸੀ। ਜਿਵੇਂ ਹੀ ਉਹ ਅੱਤਵਾਦੀਆਂ ਦੇ ਟਿਕਾਣੇ ਵਿੱਚ ਦਾਖ਼ਲ ਹੋਇਆ, ਅੱਤਵਾਦੀਆਂ ਨੇ ਗੋਲੀ ਚਲਾ ਦਿੱਤੀ। ਪਹਿਲੀ ਗੋਲੀ ਟਾਇਸਨ ਦੇ ਅਗਲੇ ਪੈਰ 'ਤੇ ਲੱਗੀ।

ਇਹ ਵੀ ਪੜ੍ਹੋ- ਭਾਰਤ ਦੇ 'ਦੁਸ਼ਮਣ' ਖ਼ਿਲਾਫ਼ ਐਕਸ਼ਨ ਦੀ ਤਿਆਰੀ 'ਚ ਕੈਨੇਡਾ, PM ਕਾਰਨੀ ਦੇ ਦੌਰੇ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ

ਗੋਲੀ ਲੱਗਣ ਦੇ ਬਾਵਜੂਦ ਟਾਇਸਨ ਪਿਛਾਂਹ ਨਹੀਂ ਹਟਿਆ ਅਤੇ ਅੱਤਵਾਦੀਆਂ 'ਤੇ ਜ਼ੋਰਦਾਰ ਹਮਲਾ ਕੀਤਾ। ਇਸ ਕਾਰਨ ਅੱਤਵਾਦੀਆਂ ਨੂੰ ਲਗਾਤਾਰ ਫਾਇਰਿੰਗ ਕਰਨੀ ਪਈ, ਜਿਸ ਨਾਲ ਫੌਜ ਨੂੰ ਉਨ੍ਹਾਂ ਦੀ ਸਹੀ ਲੋਕੇਸ਼ਨ ਦਾ ਪਤਾ ਲੱਗ ਗਿਆ। ਨਤੀਜੇ ਵਜੋਂ, ਜੈਸ਼ ਕਮਾਂਡਰ ਸੈਫੁੱਲਾ ਸਮੇਤ ਤਿੰਨ ਅੱਤਵਾਦੀ ਮਾਰੇ ਗਏ।

ਭਾਰਤੀ ਫੌਜ ਦੀ 'ਵਾਈਟ ਨਾਈਟ ਕੋਰ' ਨੇ ਟਾਇਸਨ ਨੂੰ ਇੱਕ 'ਸੱਚਾ ਯੋਧਾ' ਦੱਸਿਆ ਹੈ। ਜੀਓਸੀ ਲੈਫਟੀਨੈਂਟ ਜਨਰਲ ਪੀ. ਕੇ. ਮਿਸ਼ਰਾ ਨੇ ਖੁਦ ਵੈਟਰਨਰੀ ਹਸਪਤਾਲ ਜਾ ਕੇ ਟਾਇਸਨ ਦਾ ਹਾਲ-ਚਾਲ ਪੁੱਛਿਆ ਅਤੇ ਉਸ ਦੀ ਦੇਖਭਾਲ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ। ਜ਼ਖਮੀ ਹੋਣ ਤੋਂ ਤੁਰੰਤ ਬਾਅਦ ਟਾਇਸਨ ਨੂੰ ਹੈਲੀਕਾਪਟਰ ਰਾਹੀਂ ਫੌਜੀ ਪਸ਼ੂ ਹਸਪਤਾਲ ਲਿਜਾਇਆ ਗਿਆ ਸੀ। ਫੌਜ ਅਨੁਸਾਰ ਉਹ ਹੁਣ ਖਤਰੇ ਤੋਂ ਬਾਹਰ ਹੈ ਅਤੇ ਤੇਜ਼ੀ ਨਾਲ ਸਿਹਤਯਾਬ ਹੋ ਰਿਹਾ ਹੈ।

ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News