ਭੀਮਾ ਕੋਰੇਗਾਓਂ ਹਿੰਸਾ : ਪੁਣੇ ਪੁਲਸ ਨੇ 3 ਹੋਰ ਲੋਕਾਂ ਨੂੰ ਕੀਤਾ ਗ੍ਰਿਫਤਾਰ
Wednesday, Jan 10, 2018 - 07:22 PM (IST)
ਨਵੀਂ ਦਿੱਲੀ— ਪੁਣੇ ਪੁਲਸ ਨੇ ਭੀਮਾ ਕੋਰੇਗਾਓਂ 'ਚ ਹੋਈ ਜਾਤੀ ਹਿੰਸਾ ਮਾਮਲੇ 'ਚ ਅੱਜ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਹੁਣ ਤਕ 51 ਲੋਕਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ 'ਚ 3 ਨਾਬਾਲਗ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ 1 ਜਨਵਰੀ ਨੂੰ ਭੀਮਾ-ਕੋਰਗਾਓ ਯੁੱਧ ਦੇ 200 ਸਾਲ ਪੂਰੇ ਹੋਣ 'ਤੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਥੇ 2 ਗੁੱਟਾਂ ਵਿਚਾਲੇ ਲੜਾਈ ਹੋ ਗਈ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੁੰਬਈ ਸਮੇਤ ਪੂਰੇ ਸੂਬੇ 'ਚ ਹਿੰਸਕ ਪ੍ਰਦਰਸ਼ਨ ਹੋਏ ਸਨ।
