ਡਲਹੌਜ਼ੀ ''ਚ ਫੜਿਆ ਗਿਆ ਭੀਮ ਆਰਮੀ ਦਾ ''ਰਾਵਣ''

Friday, Jun 09, 2017 - 03:02 AM (IST)

ਡਲਹੌਜ਼ੀ (ਸ਼ਮਸ਼ੇਰ)— ਸਹਾਰਨਪੁਰ ਵਿਚ ਫਿਰਕੂ ਹਿੰਸਾ ਦੌਰਾਨ ਸੁਰਖੀਆਂ 'ਚ ਆਏ ਭੀਮ ਸੈਨਾ ਦੇ ਮੁਖੀ ਚੰਦਰ ਸ਼ੇਖਰ ਉਰਫ ਰਾਵਨ ਨੂੰ ਡਲਹੌਜ਼ੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਸਹਾਰਨਪੁਰ ਦੰਗਿਆਂ ਦਾ ਮਾਸਟਰ-ਮਾਈਂਡ ਵੀ ਹੈ।  ਸਹਾਰਨਪੁਰ ਦੀ ਫਿਰਕੂ ਹਿੰਸਾ ਪਿੱਛੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੇ ਵੀਡੀਓ ਸੰਦੇਸ਼ ਰਾਹੀਂ ਭੜਕਾਊ ਬਿਆਨ ਦੇਣ ਵਾਲੀ ਭੀਮ ਆਰਮੀ ਦੇ ਸੰਸਥਾਪਕ ਚੰਦਰ ਸ਼ੇਖਰ ਉਰਫ ਰਾਵਨ 'ਤੇ ਪੁਲਸ ਨੇ 12000 ਦਾ ਇਨਾਮ ਰੱਖਿਆ ਹੋਇਆ ਸੀ। 
ਇਸਦੇ ਨਾਲ ਅਦਾਲਤ ਨੇ ਚੰਦਰ ਸ਼ੇਖਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ। ਸਹਾਰਨਪੁਰ ਵਿਚ ਹੋਈ ਹਿੰਸਾ 'ਚ ਭੀਮ ਆਰਮੀ ਦਾ ਹੱਥ ਮੰਨਿਆ ਜਾਂਦਾ ਸੀ। ਪੁਲਸ ਚੰਦਰ ਸ਼ੇਖਰ ਨੂੰ ਲੈ ਕੇ ਡਲਹੌਜ਼ੀ ਤੋਂ ਸਹਾਰਨਪੁਰ ਚਲੀ ਗਈ ਹੈ। ਚੰਦਰ ਸ਼ੇਖਰ ਦੇ ਕਈ ਸਾਥੀ ਪਿਛਲੇ 4-5 ਦਿਨਾਂ 'ਚ ਗ੍ਰਿਫਤਾਰ ਕੀਤੇ ਗਏ ਹਨ। ਏ. ਐੱਸ. ਪੀ. ਚੰਬਾ ਵਰਿੰਦਰ ਠਾਕੁਰ ਨੇ ਦੱਸਿਆ ਕਿ ਚੰਦਰ ਸ਼ੇਖਰ ਦੀ ਗ੍ਰਿਫਤਾਰੀ ਨੂੰ ਲੈ ਕੇ ਯੂ. ਪੀ. ਦੀ ਪੁਲਸ ਨੇ ਥਾਣਾ ਡਲਹੌਜ਼ੀ  ਨਾਲ ਸੰਪਰਕ ਕੀਤਾ ਸੀ। 
ਯੂ. ਪੀ. ਦੀ ਐੱਸ. ਟੀ. ਐੱਫ. ਚੰਦਰ ਸ਼ੇਖਰ ਦੇ ਮੋਬਾਇਲ ਲੋਕੇਸ਼ਨ ਨੂੰ ਟ੍ਰੇਸ ਕਰਦੀ ਹੋਈ ਡਲਹੌਜ਼ੀ ਪੁੱਜੀ ਅਤੇ ਸੁਭਾਸ਼ ਚੌਕ ਵਿਖੇ ਟਹਿਲਦੇ ਹੋਏ ਚੰਦਰ ਸ਼ੇਖਰ ਨੂੰ ਗ੍ਰਿਫਤਾਰ ਕਰਕੇ ਯੂ. ਪੀ. ਲੈ ਗਈ।


Related News