ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ 3 ਦਿਨਾਂ ਲਈ ਮੁਲਤਵੀ, ਇਸ ਵਜ੍ਹਾ ਤੋਂ ਲਿਆ ਗਿਆ ਫ਼ੈਸਲਾ

Monday, Oct 24, 2022 - 05:44 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ 7 ਸਤੰਬਤ ਤੋਂ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਲਈ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦੀਵਾਲੀ ਮੌਕੇ 3 ਦਿਨ ਤੱਕ ਮੁਲਤਵੀ ਰਹੇਗੀ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਦੱਸਿਆ ਕਿ ਯਾਤਰਾ ਦਾ ਹਿੱਸਾ ਬਣੇ ਜ਼ਿਆਦਾਤਰ ਮੈਂਬਰ ਦੀਵਾਲੀ ਮੌਕੇ ਆਪਣੇ ਘਰਾਂ ਨੂੰ ਚਲੇ ਗਏ ਹਨ, ਇਸ ਲਈ ਯਾਤਰਾ ਨੂੰ ਦੀਵਾਲੀ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' : ਮਾਂ ਸੋਨੀਆ ਗਾਂਧੀ ਦਾ ਖ਼ਾਸ ਧਿਆਨ ਰੱਖਦੇ ਦਿੱਸੇ ਰਾਹੁਲ ਗਾਂਧੀ

ਜੈਰਾਮ ਰਮੇਸ਼ ਨੇ ਦੱਸਿਆ ਕਿ ਰਾਹੁਲ ਗਾਂਧੀ ਵੀ ਦੀਵਾਲੀ ’ਤੇ ਦਿੱਲੀ ਚਲੇ ਗਏ ਹਨ। ਉਹ 26 ਅਕਤੂਬਰ ਨੂੰ ਪਾਰਟੀ ਦੇ ਨਵੇਂ ਚੁਣੇ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਤਾਜਪੋਸ਼ੀ ਮੌਕੇ ਆਯੋਜਿਤ ਸਮਾਰੋਹ ’ਚ ਮੌਜੂਦ ਰਹਿਣਗੇ। ਯਾਤਰਾ 26 ਅਕਤੂਬਰ ਤੱਕ ਮੁਲਤਵੀ ਹੈ। ਕਾਂਗਰਸ ਬੁਲਾਰੇ ਨੇ ਦੱਸਿਆ ਕਿ 27 ਅਕਤੂਬਰ ਨੂੰ ਸਾਰੇ ਪੈਦਲ ਯਾਤਰੀ ਮੁੜ ਭਾਰਤ ਜੋੜੋ ਯਾਤਰਾ ਨਾਲ ਜੁੜ ਜਾਣਗੇ। ਰਾਹੁਲ ਗਾਂਧੀ ਵੀ 27 ਅਕਤੂਬਰ ਨੂੰ ਮੁੜ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣਗੇ।  

ਇਹ ਵੀ ਪੜ੍ਹੋ- ਭਾਰਤ ਜੋੜੋ ਯਾਤਰਾ, ਕਰਨਾਟਕ ’ਚ ਰਾਹੁਲ ਨੇ ਮੰਦਰ, ਮਸਜਿਦ ਅਤੇ ਚਰਚ ’ਚ ਕੀਤੀ ਪ੍ਰਾਰਥਨਾ (ਤਸਵੀਰਾਂ)


Tanu

Content Editor

Related News