16 ਨੂੰ 100 ਦਿਨ ਪੂਰਾ ਕਰੇਗੀ ‘ਭਾਰਤ ਜੋੜੋ ਯਾਤਰਾ’, ਕਾਂਗਰਸੀ ਨੇਤਾ ਪ੍ਰਵੀਣਾ ਹੋਈ ਸ਼ਾਮਲ

Wednesday, Dec 14, 2022 - 01:19 PM (IST)

16 ਨੂੰ 100 ਦਿਨ ਪੂਰਾ ਕਰੇਗੀ ‘ਭਾਰਤ ਜੋੜੋ ਯਾਤਰਾ’, ਕਾਂਗਰਸੀ ਨੇਤਾ ਪ੍ਰਵੀਣਾ ਹੋਈ ਸ਼ਾਮਲ

ਸਵਾਈ ਮਾਧੋਪੁਰ (ਰਾਜਸਥਾਨ), (ਭਾਸ਼ਾ)– ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ੁੱਕਰਵਾਰ ਨੂੰ 100 ਦਿਨ ਪੂਰੇ ਕਰ ਰਹੀ ਹੈ ਅਤੇ ਇਸ ਮੌਕੇ ਸੂਬੇ ਦੀ ਰਾਜਧਾਨੀ ਜੈਪੁਰ ਵਿਚ ਸੱਭਿਆਚਾਰਕ ਪ੍ਰੋਗਰਾਮ ‘ਭਾਰਤ ਜੋੜੋ ਕੰਸਰਟ’ ਦਾ ਆਯੋਜਨ ਕੀਤਾ ਜਾਵੇਗਾ ਅਤੇ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ।

ਕਾਂਗਰਸ ਜਨਰਲ ਸਕੱਤਰ ਨੇ ਇਸ ਦੀ ਜਾਣਕਾਰੀ ਦਿੱਤੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੰਗਲਵਾਰ ਨੂੰ ਇਥੇ ਦੱਸਿਆ ਕਿ 16 ਦਸੰਬਰ ਨੂੰ ‘ਭਾਰਤ ਜੋੜੋ ਯਾਤਰਾ’ ਦੇ 100 ਦਿਨ ਪੂਰੇ ਹੋ ਜਾਣਗੇ ਅਤੇ ਇਹ ਇਕ ਮੀਲ ਦਾ ਪੱਥਰ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਦਿਨ ਰਾਹੁਲ ਗਾਂਧੀ ਦੁਪਹਿਰ ਨੂੰ ਦੌਸਾ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਇਸ ਦਿਨ ਯਾਤਰਾ ਵਿਚ ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਨਵੇਂ ਚੁਣੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਥੇ ਦੇ ਕਾਂਗਰਸ ਵਿਧਾਇਕ ਵੀ ਸ਼ਾਮਲ ਹੋਣਗੇ।

ਉਥੇ ਹੀ ਸ਼ਾਮ ਨੂੰ ਕਾਂਗਰਸ ਪਾਰਟੀ ਜੈਪੁਰ ਵਿਚ ਇਕ ਸੰਗੀਤ ਪ੍ਰੋਗਰਾਮ ਆਯੋਜਿਤ ਕਰੇਗੀ, ਜਿਸ ਵਿਚ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਪੇਸ਼ਕਾਰੀ ਦੇਵੇਗੀ। ਇਸ ਵਿਚ ਰਾਹੁਲ ਗਾਂਧੀ, ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਨੇਤਾ ਵੀ ਮੌਜੂਦ ਰਹਿਣਗੇ।

ਰਮੇਸ਼ ਨੇ ਦੱਸਿਆ ਕਿ 19 ਦਸੰਬਰ ਨੂੰ ਅਲਵਰ ਵਿਚ ਇਕ ਵਿਸ਼ਵ ਜਨਸਭਾ ਦਾ ਆਯੋਜਨ ਕੀਤਾ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਨਮੋਨਾਰਾਇਣ ਮੀਣਾ ਨੇ ਕਿਹਾ ਕਿ ਯਾਤਰਾ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ।

ਇਸ ਯਾਤਰਾ ਵਿਚ ਰਾਵਤਸਰ ਤੋਂ ਕਾਂਗਰਸੀ ਨੇਤਾ ਪ੍ਰਵੀਣਾ ਵੀ ਸ਼ਾਮਲ ਹੋਈ।


author

Rakesh

Content Editor

Related News