ਦੇਸ਼ ਨੂੰ ਜਲਦ ਮਿਲ ਸਕਦੀ ਹੈ ਦੂਜੀ ਕੋਰੋਨਾ ਵੈਕਸੀਨ, ਭਾਰਤ ’ਚ ‘ਬਾਇਓਟੈੱਕ’ ਦੀ ਅਰਜ਼ੀ ’ਤੇ ਹੋਵੇਗੀ ਬੈਠਕ

Saturday, Jan 02, 2021 - 02:42 PM (IST)

ਦੇਸ਼ ਨੂੰ ਜਲਦ ਮਿਲ ਸਕਦੀ ਹੈ ਦੂਜੀ ਕੋਰੋਨਾ ਵੈਕਸੀਨ, ਭਾਰਤ ’ਚ ‘ਬਾਇਓਟੈੱਕ’ ਦੀ ਅਰਜ਼ੀ ’ਤੇ ਹੋਵੇਗੀ ਬੈਠਕ

ਨਵੀਂ ਦਿੱਲੀ– ਅੱਜ ਦੇਸ਼ ਨੂੰ ਦੂਜੀ ਕੋਰੋਨਾ ਵੈਕਸੀਨ ਵੀ ਮਿਲ ਸਕਦੀ ਹੈ। ਅੱਜ ਯਾਨੀ ਸ਼ਨੀਵਾਰ ਨੂੰ ਰਾਸ਼ਟਰੀ ਡਰੱਗ ਰੈਗੂਲੇਟਰੀ ਦੀ ਵਿਸ਼ਾ ਵਿਸ਼ੇਸ਼ ਕਮੇਟੀ (ਐੱਸ.ਈ.ਸੀ.) ਭਾਰਤ ’ਚ ਬਾਇਓਟੈੱਕ ਦੀ ਕੋਰੋਨਾ ਵੈਕਸੀਨ ‘ਕੋਵੈਕਸੀਨ’ ਨੂੰ ਲੈ ਕੇ ਬੈਠਕ ਕਰਨ ਜਾ ਰਹੀ ਹੈ। ਇਸ ਬੈਠਕ ’ਚ ਕੰਪਨੀ ਦੀ ਕੋਰੋਨਾ ਵੈਕਸੀਨ ਦੀ ਅਰਜ਼ੀ ’ਤੇ ਵਿਚਾਰ ਕੀਤਾ ਜਾਵੇਗਾ। 

 

ਦੱਸ ਦੇਈਏ ਕਿ ਅੱਜ ਦੇਸ਼ ਭਰ ’ਚ ਕੋਵਿਡ-19 ਟੀਕਾਕਰਣ ਦਾ ਅਭਿਆਸ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਨ ਕੀਤਾ ਜਾ ਰਿਹਾ ਹੈ। ਉਥੇ ਹੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਐਲਨ ਕਰ ਦਿੱਤਾ ਹੈ ਕਿ ਕੋਰੋਨਾ ਦੀ ਵੈਕਸੀਨ ਲੋਕਾਂ ਨੂੰ ਮੁਫ਼ਤ ਲਗਾਈ ਜਾਵੇਗੀ। 


author

Rakesh

Content Editor

Related News