ਟੀਕਾਕਰਨ ਮੁਹਿੰਮ: ‘ਕੋਵੈਕਸੀਨ’ ਬਣਾਉਣ ਵਾਲੀ ਭਾਰਤ ਬਾਇਓਟੈਕ ਨੇ ਲਿਆ ਅਹਿਮ ਫ਼ੈਸਲਾ

04/20/2021 6:05:49 PM

ਨਵੀਂ ਦਿੱਲੀ—ਭਾਰਤ ਬਾਇਓਟੈਕ ਨੇ ਕੋਵਿਡ-19 ਰੋਕੂ ਟੀਕਾ ‘ਕੋਵੈਕਸੀਨ’ ਦੀ ਉਤਪਾਦਨ ਸਮਰੱਥਾ ਵਧਾ ਕੇ 70 ਕਰੋੜ ਖ਼ੁਰਾਕ ਸਲਾਨਾ ਕਰ ਲਈ ਹੈ। ਦੇਸ਼ ਅਤੇ ਦੁਨੀਆ ’ਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਇਰਾਦੇ ਨਾਲ ਕੰਪਨੀ ਨੇ ਆਪਣੀ ਉਤਪਾਦਨ ਸਮਰੱਥਾ ਵਧਾਈ ਹੈ। ਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ

ਕੰਪਨੀ ਮੁਤਾਬਕ ਟੀਕੇ ਦੀ ਨਿਰਮਾਣ ਸਮਰੱਥਾ ’ਚ ਵਾਧਾ ਹੈਦਰਾਬਾਦ ਅਤੇ ਬੇਂਗਲੁਰੂ ਸਥਿਤ ਵੱਖ-ਵੱਖ ਕਾਰਖਾਨਿਆਂ ’ਚ ਲੜੀਬੱਧ ਤਰੀਕੇ ਨਾਲ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਕੰਪਨੀ ਘੱਟ ਸਮੇਂ ਵਿਚ ਕੋਵੈਕਸੀਨ ਦੀ ਉਤਪਾਦਨ ਸਮਰੱਥਾ ਵਧਾਉਣ ’ਚ ਸਫ਼ਲ ਹੋਈ ਹੈ। ਇਸ ਦਾ ਮੁੱਖ ਕਾਰਨ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੀ. ਐੱਸ. ਐੱਲ-3 ਸਹੂਲਤਾਂ ਦੀ ਉਪਲੱਬਧਤਾ ਹੈ। 

ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ

ਹੈਦਰਾਬਾਦ ਦੀ ਕੰਪਨੀ ਨੇ ਕਿਹਾ ਕਿ ਉਸ ਨੇ ਕੋਵੈਕਸੀਨ ਲਈ ਰਸਾਇਣ ਦੇ ਨਿਰਮਾਣ ਨੂੰ ਲੈ ਕੇ ਇੰਡੀਅਨ ਇਮਊਨੋਲੋਜੀਕਲਸ ਨਾਲ ਗਠਜੋੜ ਕੀਤਾ ਹੈ। ਕੋਵੈਕਸੀਨ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿਚ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਇਲਾਵਾ 60 ਹੋਰ ਦੇਸ਼ਾਂ ਵਿਚ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਜਾਰੀ ਹੈ। ਜਿਨ੍ਹਾਂ ਦੇਸ਼ਾਂ ਵਿਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ, ਉਨ੍ਹਾਂ ’ਚ ਫਿਲਪੀਨ, ਮੈਕਸੀਕੋ, ਈਰਾਨ, ਨਿਕਾਰਗੁਆ, ਵੈਨੇਜ਼ੁਏਲਾ, ਬੋਤਸਵਾਨਾ, ਜ਼ਿੰਬਾਵੇ ਸਮੇਤ ਹੋਰ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ : ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ

ਇਸ ਤੋਂ ਇਲਾਵਾ ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ’ਚ ਆਯਾਤ ਦੀ ਮਨਜ਼ੂਰੀ ਦੀ ਪ੍ਰਕਿਰਿਆ ਜਾਰੀ ਹੈ। ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਤਹਿਤ ਕੌਮਾਂਤਰੀ ਬਜ਼ਾਰ ਅਤੇ ਸਰਕਾਰਾਂ ਨੂੰ ਸਪਲਾਈ ਲਈ ਕੀਮਤ 15 ਤੋਂ 20 ਡਾਲਰ ਪ੍ਰਤੀ ਖ਼ੁਰਾਰ ਰੱਖੀ ਗਈ ਹੈ। 

ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ


Tanu

Content Editor

Related News