ਭਲਕੇ 'ਭਾਰਤ ਬੰਦ': ਕਿਸਾਨ ਜੇਥਬੰਦੀਆਂ ਦੇ ਆਗੂ ਬੋਲੇ- ਦੁਪਹਿਰ 3 ਵਜੇ ਤੱਕ ਰਹੇਗਾ ਚੱਕਾ ਜਾਮ

Monday, Dec 07, 2020 - 05:57 PM (IST)

ਭਲਕੇ 'ਭਾਰਤ ਬੰਦ': ਕਿਸਾਨ ਜੇਥਬੰਦੀਆਂ ਦੇ ਆਗੂ ਬੋਲੇ- ਦੁਪਹਿਰ 3 ਵਜੇ ਤੱਕ ਰਹੇਗਾ ਚੱਕਾ ਜਾਮ

ਨਵੀਂ ਦਿੱਲੀ— ਦਿੱਲੀ ਦੇ ਸਿੰਘੂ ਸਰਹੱਦ 'ਤੇ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਕਿਸਾਨ ਜਥੇਬੰਦੀਆਂ ਵਲੋਂ ਕੱਲ੍ਹ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਯਾਨੀ ਕਿ ਸੋਮਵਾਰ ਸ਼ਾਮ ਨੂੰ ਕਿਸਾਨਾਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਕਿਸਾਨ ਜੇਥੰਬੀਆਂ ਦੇ ਆਗੂਆਂ ਨੇ ਕਿਹਾ ਕਿ ਪੂਰੇ ਭਾਰਤ 'ਚ ਕੱਲ੍ਹ ਭਾਰਤ ਬੰਦ ਦਾ ਅਸਰ ਦਿੱਸੇਗਾ। ਕਿਸਾਨਾਂ ਮੁਤਾਬਕ ਸਾਡੀ ਇਹ ਲੜਾਈ ਹੁਣ ਆਰ-ਪਾਰ ਦੀ ਲੜਾਈ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)

PunjabKesari

ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਕੱਲ ਪੂਰੇ ਦਿਨ ਭਾਰਤ ਬੰਦ ਰਹੇਗਾ ਪਰ ਚੱਕਾ ਜਾਮ ਦੁਪਹਿਰ 3 ਵਜੇ ਤੱਕ ਰਹੇਗਾ। ਇਸ ਦੌਰਾਨ ਐਂਬੂਲੈਂਸ ਦਾ ਰਾਹ ਨਹੀਂ ਰੋਕਿਆ ਜਾਵੇਗਾ। ਇਹ ਇਕ ਸ਼ਾਂਤੀਮਈ ਪ੍ਰਦਰਸ਼ਨ ਹੋਵੇਗਾ। ਅਸੀਂ ਆਪਣੇ ਮੰਚ 'ਤੇ ਕਿਸੇ ਵੀ ਰਾਜਨੀਤਕ ਨੇਤਾ ਨੂੰ ਇਜਾਜ਼ਤ ਨਾ ਦੇਣ ਲਈ ਵਚਨਬੱਧ ਹਾਂ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 11 ਦਿਨਾਂ ਤੋਂ ਦਿੱਲੀ ਦੀਆਂ ਸਰੱਹਦਾਂ 'ਤੇ ਹਜ਼ਾਰਾਂ ਦੀ ਗਿਣਤੀ 'ਚ ਅੰਦੋਲਨ ਕਰ ਰਹੇ ਹਨ। ਕਿਸਾਨਾਂ ਮੁਤਾਬਕ ਸ਼ਾਂਤੀਪੂਰਨ ਭਾਰਤ ਬੰਦ ਸਵੇਰੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।

ਇਹ ਵੀ ਪੜ੍ਹੋ: 8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'

ਸਿੰਘੂ ਸਰਹੱਦ 'ਤੇ ਕਿਸਾਨ ਆਗੂ ਨਿਰਭੈ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡਾ ਅੰਦੋਲਨ ਸਿਰਫ ਪੰਜਾਬ ਅਤੇ ਹਿੰਦੋਸਤਾਨ ਤੱਕ ਹੀ ਸੀਮਤ ਨਹੀਂ ਹੈ। ਇਹ ਅੰਦੋਲਨ ਦੁਨੀਆ ਤੱਕ ਫੈਲ ਚੁੱਕਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ, ਉਹ ਸਾਡਾ ਸਮਰਥਨ ਕਰ ਰਹੇ ਹਨ। ਸਾਡਾ ਵਿਰੋਧ ਪ੍ਰਦਰਸ਼ਨ ਬਿਲਕੁਲ ਸ਼ਾਂਤੀਮਈ ਚੱਲੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਸਾਡਾ ਅੰਦੋਲਨ ਜਾਰੀ ਰਹੇਗਾ। ਸਰਕਾਰ ਸਾਡੇ ਨਾਲ ਸਹੀ ਢੰਗ ਨਾਲ ਨਜਿੱਠਣ 'ਚ ਸਮਰੱਥ ਨਹੀਂ ਹੈ, ਇਸ ਲਈ ਅਸੀਂ ਭਾਰਤ ਬੰਦ ਦੀ ਕਾਲ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਫ਼ਲ, ਸਬਜ਼ੀਆਂ ਸਮੇਤ ਮੁੱਖ ਸੇਵਾਵਾਂ ਦੀ ਸਪਲਾਈ ਬੰਦ ਰਹੇਗੀ। 

ਇਹ ਵੀ ਪੜ੍ਹੋ: 8 ਦਸੰਬਰ ਭਾਰਤ ਬੰਦ: ਨਾ ਮਿਲੇਗੀ ਸਬਜ਼ੀ ਤੇ ਨਾ ਮਿਲੇਗਾ ਦੁੱਧ

ਨੋਟ: ਕਿਸਾਨ ਵਲੋਂ ਭਲਕੇ ਭਾਰਤ ਬੰਦ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ 'ਚ ਦਿਓ ਰਾਏ

 


author

Tanu

Content Editor

Related News