ਅਗਨੀਪਥ ਯੋਜਨਾ ਖਿਲਾਫ ਅੱਜ ''ਭਾਰਤ ਬੰਦ'', ਸਰਕਾਰ ਨੇ 35 ਵਟਸਐਪ ਗਰੁੱਪਾਂ ''ਤੇ ਲਾਇਆ ਬੈਨ

Monday, Jun 20, 2022 - 02:07 AM (IST)

ਅਗਨੀਪਥ ਯੋਜਨਾ ਖਿਲਾਫ ਅੱਜ ''ਭਾਰਤ ਬੰਦ'', ਸਰਕਾਰ ਨੇ 35 ਵਟਸਐਪ ਗਰੁੱਪਾਂ ''ਤੇ ਲਾਇਆ ਬੈਨ

ਨਵੀਂ ਦਿੱਲੀ (ਇੰਟ.)-ਅਗਨੀਪਥ ਯੋਜਨਾ ਦੇ ਵਿਰੋਧ ਵਿਚ ਵੱਖ-ਵੱਖ ਸੰਗਠਨਾਂ ਨੇ ਸੋਮਵਾਰ ਭਾਵ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਕਈ ਸੂਬੇ ਅਲਰਟ ’ਤੇ ਹਨ। ਕਈ ਸੂਬਿਆਂ ਨੇ ਬੰਦ ਦੇ ਮੱਦੇਨਜ਼ਰ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕਾਂਗਰਸ ਨੇ ਐਲਾਨ ਕੀਤਾ ਕਿ ਉਸ ਦੇ ਲੱਖਾਂ ਵਰਕਰ ਸੋਮਵਾਰ ਨੂੰ ਦੇਸ਼ ਭਰ 'ਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਭਾਰਤ ਬੰਦ ਨਾਲ ਸਬੰਧਤ ਸੰਦੇਸ਼ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਹਾਲ ਹੀ 'ਚ ਕੁਝ ਵਿਦਿਆਰਥੀ ਜਥੇਬੰਦੀਆਂ ਨੇ 20 ਜੂਨ ਦੇ ਬੰਦ ਦੀ ਹਮਾਇਤ ਕੀਤੀ ਹੈ।

ਇਹ ਵੀ ਪੜ੍ਹੋ : ਫਰਾਂਸ 'ਚ ਡਿੱਗ ਸਕਦੀ ਹੈ ਮੈਕਰੋਨ ਦੀ ਸਰਕਾਰ !

ਅਗਨੀਪਥ ਯੋਜਨਾ ਨੂੰ ਲੈ ਕੇ ਪਿਛਲੇ 4 ਦਿਨਾਂ 'ਚ ਹਜ਼ਾਰਾਂ ਕਰੋੜ ਦੀ ਜਨਤਕ ਜਾਇਦਾਦ ਨੂੰ ਅੱਗ ਲੱਗਾ ਦਿੱਤੀ ਗਈ ਹੈ। ਹੁਣ ਅਗਨੀਪਥ ਯੋਜਨਾ ਦਾ ਵਿਰੋਧ ਕਰ ਰਹੇ ਲੋਕਾਂ ਵਿਰੁੱਧ ਕੇਂਦਰ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਫੇਕ ਨਿਊਜ਼ ਫੈਲਾਉਣ ਵਾਲੇ 35 ਵਟਸਐਪ ਗਰੁੱਪਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਅਤੇ ਹਿੰਸਾ ਫੈਲਾਉਣ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਅਗਨੀਪਥ ਯੋਜਨਾ ਦੇ ਵਿਰੋਧ 'ਚ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਯੂ.ਪੀ. ਦੇ 14 ਜ਼ਿਲ੍ਹਿਆਂ 'ਚ 34 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੇ ਦੋਸ਼ 'ਚ ਹੁਣ ਤੱਕ 350 ਤੋਂ ਜ਼ਿਆਦਾ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ। ਭਾਰਤ ਬੰਦ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਸ ਵੀ ਅਲਰਟ ਮੋਡ 'ਤੇ ਹੈ ਅਤੇ ਹਿੰਸਾ ਵਿਰੁੱਧ ਸਰਕਾਰ ਨੇ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਇਥੋਪੀਆ : ਓਰੀਮੀਆ ਖੇਤਰ 'ਚ ਅਮਹਾਰਾ ਸਮੂਹ 'ਤੇ ਹੋਇਆ ਹਮਲਾ, 200 ਤੋਂ ਵੱਧ ਲੋਕਾਂ ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News