ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਨੇ ਜਿੱਤਿਆ ''Gold'', ਵਿਅਕਤੀਗਤ ਓਲੰਪਿਕ ਕੋਟਾ ਕੀਤਾ ਹਾਸਲ

Monday, Jun 17, 2024 - 12:34 AM (IST)

ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਨੇ ਜਿੱਤਿਆ ''Gold'', ਵਿਅਕਤੀਗਤ ਓਲੰਪਿਕ ਕੋਟਾ ਕੀਤਾ ਹਾਸਲ

ਅੰਤਾਲਯਾ (ਭਾਸ਼ਾ)– ਭਾਰਤੀ ਮਹਿਲਾ ਤੀਰਅੰਦਾਜ਼ ਭਜਨ ਕੌਰ ਨੇ ਐਤਵਾਰ ਨੂੰ ‘ਆਰਚਰੀ ਇਨ ਪੈਰਿਸ ਫਾਈਨਲ ਓਲੰਪਿਕ ਕੁਆਲੀਫਾਇਰ’ 'ਚ ਸੋਨ ਤਮਗਾ ਜਿੱਤ ਕੇ ਵਿਅਕਤੀਗਤ ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। 

PunjabKesari

ਭਾਰਤ ਦੀ ਚੋਟੀ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਸ਼ੁਰੂਆਤੀ ਦੌਰ ਵਿਚ ਅਜਰਬੇਜਾਨ ਦੀ ਯਾਯਾਗੁਲ ਰਾਮਜਾਨੋਵਾ ਹੱਥੋਂ ਸ਼ਰਮਨਾਕ ਹਾਰ ਝੱਲਣੀ ਪਈ ਪਰ ਘੱਟ ਤਜਰਬੇਕਾਰ ਭਜਨ ਨੇ ਫਾਈਨਲ ਵਿਚ ਇਕ ਵੀ ਸੈੱਟ ਗੁਆਏ ਬਿਨਾਂ ਈਰਾਨ ਦੀ ਚੋਟੀ ਦਰਜਾ ਪ੍ਰਾਪਤ ਮੋਬਿਨਾ ਫਲਾਹ ’ਤੇ ਜਿੱਤ ਨਾਲ ਸੋਨ ਤਮਗਾ ਹਾਸਲ ਕਰ ਕੇ ਸੁਰਖੀਆਂ ਬਟੋਰੀਆਂ। 

PunjabKesari

ਅੰਕਿਤਾ ਭਗਤ ਕੁਆਰਟਰ ਫਾਈਨਲ ਵਿਚ ਬਾਹਰ ਹੋ ਗਈ ਪਰ ਉਸ ਨੇ ਵੀ ਆਖਰੀ 8 ਵਿਚ ਪ੍ਰਵੇਸ਼ ਕਰਦੇ ਹੀ ਵਿਅਕਤੀਗਤ ਕੋਟਾ ਹਾਸਲ ਕਰ ਲਿਆ ਸੀ। ਵਿਅਕਤੀਗਤ ਕੋਟਾ ਚੋਟੀ ਦੇ 8 ਦੇਸ਼ਾਂ ਨੂੰ ਦਿੱਤਾ ਜਾਂਦਾ ਹੈ। ਭਾਰਤ ਨੇ ਇਸ ਤਰ੍ਹਾਂ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿਚ ਵਿਅਕਤੀਗਤ ਕੋਟਾ ਹਾਸਲ ਕਰ ਲਿਆ ਹੈ। ਧੀਰਜ ਬੋਮਮਾਦੇਵਰਾ ਨੇ ਇਸ ਤੋਂ ਪਹਿਲਾਂ ਏਸ਼ੀਆਈ ਕੁਆਲੀਫਾਇੰਗ ਗੇੜ ਤੋਂ ਪੁਰਸ਼ ਵਿਅਕਤੀਗਤ ਕੋਟਾ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ- ICC T20 CWC : ਆਇਰਲੈਂਡ ਨੇ ਪਾਕਿਸਤਾਨ ਦੇ ਛੁਡਾਏ 'ਪਸੀਨੇ', 3 ਵਿਕਟਾਂ ਨਾਲ ਪਾਕਿ ਦੀ ਸੰਘਰਸ਼ਪੂਰਨ ਜਿੱਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News