10 ਫੀਸਦੀ ਰਾਖਵਾਂਕਰਨ ਦਾ ਬਿੱਲ ਸਿਆਸੀ ਸਟੰਟ : ਭਗਵੰਤ ਮਾਨ

01/08/2019 8:26:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਰਲ ਵਰਗ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਇਸ ਰਾਖਵੇਂਕਰਨ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਭਾਜਪਾ ਵਾਲਿਆਂ ਦੇ ਦਿਲ 'ਚ ਗਰੀਬਾਂ ਦਾ ਇੰਨਾ ਹੀ ਖਿਆਲ ਹੈ ਤਾਂ ਇਹ ਬਿੱਲ ਪਹਿਲਾਂ ਹੀ ਲੈ ਆਉਂਦੇ। ਇਹ ਭਾਰਤੀ ਜੁਮਲਾ ਪਾਰਟੀ ਦਾ ਸਿਆਸੀ ਸਟੰਟ ਹੈ। ਪ੍ਰਧਾਨ ਮੰਤਰੀ ਮੋਦੀ ਰੈਲੀਆਂ 'ਚ ਇਸ ਬਿੱਲ ਦਾ ਕ੍ਰੈਡਿਟ ਲੈਂਦੇ ਦਿੱਸਣਗੇ। ਮਾਨ ਨੇ ਕਿਹਾ ਕਿ ਇਹ ਲੋਕ ਪਿਛੜੇ ਵਰਗਾਂ ਦੇ ਰਾਖਵੇਂਕਰਨ ਨੂੰ ਵੀ ਖਤਮ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਸ ਬਿੱਲ ਨੂੰ ਸਿਰਫ ਮੁੱਦਾ ਬਣਾਉਣ ਲਈ ਲਿਆਂਦਾ ਗਿਆ ਹੈ।

ਸਰਕਾਰੀ ਸਕੂਲਾਂ 'ਚ ਪੜ੍ਹਣ ਵਾਲਿਆਂ ਨੂੰ ਮਿਲੀ ਤਰਜੀਹ : ਕੁਸ਼ਵਾਹਾ
ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਸੰਸਦ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਰਾਖਵੇਂਕਰਨ ਨਾਲ ਨੌਕਰੀ ਨਹੀਂ ਮਿਲਦੀ ਹੈ ਜਿਵੇਂ ਇਹ ਗੱਲ ਸਮਝ ਆਵੇਗੀ ਤਾਂ ਰਿਜ਼ਰਵੇਸ਼ਨ ਪਾਉਣ ਵਾਲੇ ਜਨਰਲ ਵਰਗ ਵੀ ਸਰਕਾਰ ਖਿਲਾਫ ਹੋ ਜਾਣਗੇ। ਕੁਸ਼ਵਾਹਾ ਨੇ ਕਿਹਾ ਕਿ ਰਿਜ਼ਰਵੇਸ਼ਨ ਆਰਥਿਕ ਖੁਸ਼ਹਾਲੀ ਦਾ ਉਪਾਅ ਹੈ, ਸਰਕਾਰ ਨੂੰ ਸਰਕਾਰੀ ਸਕੂਲਾਂ 'ਚ ਪੜ੍ਹੇ ਬੱਚਿਆਂ ਨੂੰ ਰਿਜ਼ਰਵੇਸ਼ਨ 'ਚ ਪਹਿਲ ਦੇਣੀ ਚਾਹੀਦੀ ਹੈ। ਇਸ ਨਾਲ ਸਿੱਖਿਆ ਵਿਵਸਥਾ ਦੀ ਬੇਹਾਲ ਹਾਲਤ ਸੁਧਰ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ 'ਚ ਵੀ ਰਿਜ਼ਰਵੇਸ਼ਨ ਦਾ ਲਾਭ ਮਿਲੇ ਕਿਉਂਕਿ ਸਰਕਾਰੀ ਖੇਤਰ 'ਚ ਤਾਂ ਨੌਕਰੀਆਂ ਮਿਲ ਨਹੀਂ ਰਹੀਆਂ ਹਨ। ਕੁਸ਼ਵਾਹਾ ਨੇ ਕਿਹਾ ਕਿ ਸਰਕਾਰ ਸੈਸ਼ਨ ਨੂੰ ਵਧਾ ਕੇ ਨਿਆਂਇਕ ਨਿਯੁਕਤੀ ਲਈ ਵੀ ਬਿੱਲ ਲੈ ਕੇ ਆਏ।

ਬਿੱਲ ਦੀ ਟਾਇਮਿੰਗ 'ਤੇ ਸਵਾਲ : ਹੁੱਡਾ
ਕਾਂਗਰਸ ਸੰਸਦ ਦੀਪੇਂਦਰ ਹੁੱਡਾ ਨੇ ਕਿਹਾ ਕਿ ਅਸੀਂ ਇਸ ਬਿੱਲ ਦਾ ਸਮਰਥਨ ਕਰ ਰਹੇ ਹਾਂ ਪਰ ਸਰਕਾਰ ਦੀ ਨੀਤ 'ਤੇ ਸਵਾਲ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਅਹਿਮ ਬਿੱਲ ਸਰਕਾਰ ਅੰਤਿਮ ਸੈਸ਼ਨ ਦੇ ਅੰਤਿਮ ਦਿਨ ਕਿਉਂ ਲੈ ਕੇ ਆ ਰਹੀ ਹੈ ਕਿਉਂਕਿ ਇਸ ਸਰਕਾਰ 'ਚ ਕਿਸੇ ਨੂੰ ਵੀ ਇਸ ਬਿੱਲ ਦਾ ਫਾਇਦਾ ਮਿਲਣ ਵਾਲਾ ਨਹੀਂ ਹੈ। ਹੁੱਡਾ ਨੇ ਕਿਹਾ ਕਿ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਜਨਰਲ ਵਰਗ ਨੂੰ ਰਿਜ਼ਰਵੇਸ਼ਨ ਦੇਣ ਦਾ ਕੰਮ ਪਹਿਲਾਂ ਹੀ ਕਰ ਚੁੱਕੀ ਹੈ ਤੇ ਇਹ ਦੇਸ਼ 'ਚ ਪਹਿਲੀ ਵਾਰ ਨਹੀਂ ਹੋ ਰਿਹਾ ਹੈ, ਉਦੋਂ ਭਾਜਪਾ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਸਨ।


Inder Prajapati

Content Editor

Related News