ਕਾਂਗਰਸ ਧਰਮ ਦੇ ਆਧਾਰ ''ਤੇ ਦੇਣਾ ਚਾਹੁੰਦੀ ਹੈ ਰਾਖਵਾਂਕਰਨ : JP ਨੱਢਾ

Tuesday, May 28, 2024 - 04:21 PM (IST)

ਸ਼ਿਮਲਾ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਨੌਤ ਦੇ ਸਮਰਥਨ 'ਚ ਕਿੰਨੌਰ 'ਚ ਇਕ ਜਨਤਕ ਸਭਾ 'ਚ ਨੱਢਾ ਨੇ ਕਿਹਾ ਕਿ ਭੀਮਰਾਵ ਅੰਬੇਡਕਰ ਨੇ ਕਿਸੇ ਸਥਾਨ ਦੀ ਭੂਗੋਲਿਕ ਅਤੇ ਸਮਾਜਿਕ ਸਥਿਤੀ ਦੇ ਆਧਾਰ 'ਤੇ ਰਾਖਾਵਾਂਕਰਨ ਦੀ ਵਕਾਲਤ ਕੀਤੀ ਸੀ, ਨਾ ਕਿ ਧਾਰਮਿਕ ਆਧਾਰ 'ਤੇ। 

ਉਨ੍ਹਾਂ ਕਿਹਾ,''ਕਿੰਨੌਰ ਦੇ ਲੋਕਾਂ ਨੂੰ ਭੂਗੋਲਿਕ ਸਥਿਤੀਆਂ ਦੇ ਆਧਾਰ 'ਤੇ ਅਨੁਸੂਚਿਤ ਜਨਜਾਤੀ (ਐੱਸਟੀ) ਰਾਖਵਾਂਕਰਨ ਦਿੱਤਾ ਜਾਂਦਾ ਹੈ, ਕਿਉਂਕਿ ਇਹ ਇਕ ਦੂਰ-ਦਰਾਡੇ ਦਾ ਖੇਤਰ ਹੈ ਪਰ ਕਾਂਗਰਸ ਇਸ ਨੂੰ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ।'' ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ, ਨੱਢਾ ਨੇ ਦੋਸ਼ ਲਗਾਇਆ ਕਿ 'ਇੰਡੀਆ ਗਠਜੋੜ' ਭ੍ਰਿਸ਼ਟ ਨੇਤਾਵਾਂ ਦਾ ਗਠਜੋੜ ਹੈ, ਕਿਉਂਕਿ ਇਸ ਦੇ ਸਾਰੇ ਨੇਤਾ ਅਤੇ ਸਹਿਯੋਗੀ ਦਲ ਭ੍ਰਿਸ਼ਟ ਹਨ ਅਤੇ ਵੱਖ-ਵੱਖ ਘਪਲਿਆਂ 'ਚ ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਦੇ ਚਾਰ ਲੋਕ ਸਭਾ ਚੋਣ ਖੇਤਰਾਂ ਲਈ 7ਵੇਂ ਅਤੇ ਆਖ਼ਰੀ ਪੜਾਅ 'ਚ ਇਕ ਜੂਨ ਨੂੰ ਵੋਟਿੰਗ ਹੋਣੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News