ਜਲੰਧਰ ਸ਼ਿਫਟ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ

06/22/2024 6:40:59 PM

ਜਲੰਧਰ : ਜਲੰਧਰ ਵੈਸਟ ਵਿਧਾਨ ਸਭਾ ਸੀਟ 'ਤੇ ਹੋ ਰਹੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਟੀਮ ਸਮੇਤ ਜਲੰਧਰ ਸ਼ਿਫਟ ਹੋ ਗਏ ਹਨ। ਇਸ ਲਈ ਉਨ੍ਹਾਂ ਨੇ ਬਕਾਇਦਾ ਮਕਾਨ ਵੀ ਕਿਰਾਏ 'ਤੇ ਲੈ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਹੈ, ਮੈਂ ਜਲੰਧਰ ਵਿਖੇ ਘਰ ਕਿਰਾਏ 'ਤੇ ਲੈ ਰਿਹਾ ਹਾਂ। ਮੇਰੀ ਅਗਵਾਈ 'ਚ ਜਲੰਧਰ ਦੀ ਜ਼ਿਮਨੀ ਚੋਣ ਹੋਵੇਗੀ। ਇਹ ਘਰ ਸਿਰਫ ਚੋਣਾਂ ਤੱਕ ਹੀ ਜਲੰਧਰ 'ਚ ਕਿਰਾਏ 'ਤੇ ਨਹੀਂ ਲਿਆ ਜਾਵੇਗਾ ਬਲਕਿ ਇਸ ਤੋਂ ਬਾਅਦ ਵੀ ਇੱਥੇ ਹੀ ਆਪਣੇ ਲੋਕਾਂ 'ਚ ਰਹਾਂਗਾ। 

ਇਹ ਵੀ ਪੜ੍ਹੋ : ਮਾਝੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ, ਤਣਾਅਪੂਰਨ ਹੋਇਆ ਮਾਹੌਲ

ਮੁੱਖ ਮੰਤਰੀ ਨੇ ਕਿਹਾ ਕਿ ਬਾਅਦ ਵਿਚ ਇਸ ਘਰ ਨੂੰ ਦੋਆਬੇ ਅਤੇ ਮਾਝੇ ਦਾ ਦਫਤਰ ਬਣਾਇਆ ਜਾਵੇਗਾ ਅਤੇ ਹਫਤੇ ਦੇ ਦੋ ਤੋਂ ਤਿੰਨ ਦਿਨ ਉਹ ਇਥੇ ਹੀ ਰਿਹਾ ਕਰਨਗੇ। ਕਿਸੇ ਨੂੰ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਜਲੰਧਰ ਵਿਚ ਹੀ ਉਨ੍ਹਾਂ ਦਾ ਮੁਲਾਕਾਤ ਹੋ ਜਾਇਆ ਕਰੇਗੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਸਾਬਕਾ ASI ਨਾਲ 13 ਸਾਲਾ ਪੋਤੇ ਨੇ ਕੀਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਉਡਣਗੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News