ਭਗਵੰਤ ਮਾਨ ਵਲੋਂ ਔਰਤਾਂ ਨੂੰ 1100 ਰੁਪਏ ਦੇਣ ’ਤੇ ਬੋਲੇ ਭਾਜਪਾ ਪ੍ਰਧਾਨ ਸੁਨੀਲ ਜਾਖੜ

05/29/2024 6:34:09 PM

ਜਲੰਧਰ (ਬਿਊਰੋ) : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕਾਂਗਰਸ ਦੀ ਸਿਆਸਤ ਹਿੰਦੂ ਵਿਰੋਧ ’ਤੇ ਟਿਕੀ ਹੈ ਅਤੇ ਇਸੇ ਹਿੰਦੂ ਵਿਰੋਧ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਜਿਸ ਵੇਲੇ ਪੰਜਾਬ ਦੇ ਵਿਧਾਇਕ ਮੈਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ਵਿਚ ਸਨ, ਉਸ ਵੇਲੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਹਿੰਦੂ ਚਿਹਰਾ ਹੋਣ ਕਾਰਨ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ। ‘ਜਗ ਬਾਣੀ’ ਨਾਲ ਖਾਸ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਉਸ ਵੇਲੇ ਮੈਨੂੰ ਕਦੇ ਕੈਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਹੋਣ ਦਾ ਹਵਾਲਾ ਦਿੱਤਾ ਤਾਂ ਕਦੇ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਦੁਹਾਈ ਦਿੱਤੀ ਪਰ ਕਾਂਗਰਸ ਦਾ ਮੁੱਖ ਏਜੰਡਾ ਹਿੰਦੂ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਨਾ ਬਣਨ ਦੇਣਾ ਸੀ। ਪੇਸ਼ ਹੈ ਸੁਨੀਲ ਜਾਖੜ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼–

ਸਵਾਲ : ਆਮ ਆਦਮੀ ਪਾਰਟੀ ਦੇ 13-0 ਦੇ ਦਾਅਵੇ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ : ਹਰ ਪਾਰਟੀ 13-0 ਦਾ ਦਾਅਵਾ ਕਰ ਰਹੀ ਹੈ। ਕਹਿਣ ਨੂੰ ਤਾਂ ਭਗਵੰਤ ਮਾਨ ਕੁਝ ਵੀ ਕਹਿ ਸਕਦੇ ਹਨ। ਉਹ ਪਹਿਲਾਂ ਕਾਮੇਡੀਅਨ ਰਹੇ ਹਨ, ਉਨ੍ਹਾਂ ਨੂੰ ਸੁਣ ਕੇ ਲੋਕ ਹੱਸ ਲੈਂਦੇ ਹਨ। ਮਾਨ ਸਾਹਿਬ ਕਦੇ ਜੁਮਲੇਬਾਜ਼ੀ ਕਰ ਲੈਂਦੇ ਹਨ ਤਾਂ ਕਦੇ ਗਾਣਾ ਗਾ ਲੈਂਦੇ ਹਨ। ਇਕ ਪਾਸੇ ਕਾਂਗਰਸ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਕਿਸਾਨ ਅਤੇ ਵਪਾਰੀ ਵਿਚਾਲੇ ਟਕਰਾਅ ਪੈਦਾ ਕਰ ਰਹੀ ਹੈ। ਕਿਸਾਨ ਅਤੇ ਵਪਾਰੀ ਪੰਜਾਬ ਦੇ ਦੋ ਪਹੀਏ ਹਨ, ਜਿਨ੍ਹਾਂ ਤੋਂ ਬਿਨਾਂ ਪੰਜਾਬ ਨਹੀਂ ਚੱਲ ਸਕਦਾ। ਮੇਰੀ ਇਕੋ ਅਪੀਲ ਹੈ ਕਿ ਵੋਟ ਦੇ ਚੱਕਰ ’ਚ ਆਪਸੀ ਭਾਈਚਾਰਕ ਸਾਂਝ ਨਾ ਗੁਆਈ ਜਾਵੇ।

ਇਹ ਖ਼ਬਰ ਵੀ ਪੜ੍ਹੋ : ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਦਾਅਵਾ, ਬਿੱਟੂ ਅਤੇ ਵੜਿੰਗ ਤੋਂ ਪੱਪੀ ਅੱਗੇ

ਸਵਾਲ : ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹੁਣ ਔਰਤਾਂ ਨੂੰ 1100 ਰੁਪਏ ਦੇਵੇਗੀ। ਇਸ ’ਤੇ ਤੁਸੀਂ ਕੀ ਕਹੋਗੇ?
ਜਵਾਬ : ਇੱਜ਼ਤ ਨੀਲਾਮ ਹੋਣ ਤੋਂ ਬਾਅਦ 11 ਕਰੋੜ ਰੁਪਏ ਵੀ ਘੱਟ ਹਨ ਪਰ ਉਹ 40 ਹਜ਼ਾਰ ਕਰੋੜ ਰੁਪਏ ਗਏ ਕਿੱਥੇ ਅਤੇ ਜਿਸ ਦਿਨ ਸਖਤੀ ਵਰਤੀ ਗਈ ਤਾਂ ਸਾਰੇ ਤਿੱਤਰ-ਬਿੱਤਰ ਹੋ ਜਾਣਗੇ, ਜਿਵੇਂ ਪਹਿਲਾਂ ਸਾਰੇ ਐੱਮ. ਪੀ. ਇਲਾਜ ਕਰਵਾਉਣ ਦੇ ਬਹਾਨੇ ਗਾਇਬ ਹੋ ਗਏ ਸਨ। ਜਿਸ ਦਿਨ ਕਰੱਪਸ਼ਨ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗੇਗਾ ਅਤੇ ਇਹ ਸਾਰੇ 92 ਵਿਧਾਇਕ ਉੱਡ ਜਾਣਗੇ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਨ੍ਹਾਂ ਨੂੰ ਡੇਗਣ ਦੀ ਲੋੜ ਨਹੀਂ, ਇਹ ਆਪਣੇ ਭਾਰ ਨਾਲ ਆਪ ਹੀ ਡਿੱਗ ਜਾਣਗੇ। ਅਮਿਤ ਸ਼ਾਹ ਦੇ ਦਬਕੇ ਤੋਂ ਬਾਅਦ ਕੱਲ ਪਹਿਲੀ ਵਾਰ ਬਠਿੰਡਾ ’ਚ ਭਗਵੰਤ ਮਾਨ ਦੇ ਸੁਰ-ਤਾਲ ਬਦਲ ਗਏ। ਕੱਲ ਉਨ੍ਹਾਂ ਦਾ ਹਾਲ ਅਜਿਹਾ ਹੋ ਗਿਆ ਜਿਵੇਂ ਵਿਧਾਨ ਸਭਾ ’ਚ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਦਾ ਹੁੰਦਾ ਹੈ ਕਿਉਂਕਿ ਉੱਥੇ ਸੀ. ਐੱਮ. ਮਾਨ ਦਬਕਾ ਮਾਰਦੇ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੋਵੇਂ ਮਿਲੇ ਹੋਏ ਹਨ। ਜਿਹੜੇ ਕਰਮ ਕੀਤੇ ਹਨ, ਉਨ੍ਹਾਂ ਦਾ ਫਲ ਤਾਂ ਮਿਲੇਗਾ ਹੀ ਕਿਉਂਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਕੰਮ ਹੀ ਜੇਲ ਜਾਣ ਵਾਲੇ ਕੀਤੇ ਹਨ।

ਸਵਾਲ : ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੰਜਾਬ ਕਦੋਂ ਆ ਰਹੇ ਹਨ?
ਜਵਾਬ : ਯੋਗੀ ਜੀ 30 ਮਈ ਨੂੰ ਪੰਜਾਬ ਆ ਰਹੇ ਹਨ। ਉਨ੍ਹਾਂ ਦੀ ਅਗਵਾਈ ’ਚ ਇਕ ਰੈਲੀ ਮੋਹਾਲੀ ਦੇ ਅਨੰਦਪੁਰ ਸਾਹਿਬ ’ਚ ਹੋਣ ਜਾ ਰਹੀ ਹੈ ਅਤੇ ਦੂਜੀ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਯੋਗੀ ਖਾਸ ਤੌਰ ’ਤੇ ਹਿੱਸਾ ਲੈਣਗੇ।


ਇਹ ਖ਼ਬਰ ਵੀ ਪੜ੍ਹੋ :  ਸੁਨੀਲ ਜਾਖੜ ਨੇ ‘ਜਗ ਬਾਣੀ’ ਨਾਲ ਇੰਟਰਵਿਊ ’ਚ ਬੋਲੇ ਤਿੱਖੇ ਹਮਲੇ, ਕਿਹਾ-ਹਿੰਦੂ ਵਿਰੋਧ ’ਤੇ ਟਿਕੀ ਹੈ ਕਾਂਗਰਸ ਦੀ ਸਿਆਸਤ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News