ਭਾਗਲਪੁਰ ਹਿੰਸਾ: ਮੰਤਰੀ ਦਾ ਬੇਟਾ ਬੋਲਿਆ, ਸਰੰਡਰ ਕਿਉਂ ਕਰਾਂ?

Monday, Mar 26, 2018 - 12:34 PM (IST)

ਭਾਗਲਪੁਰ ਹਿੰਸਾ: ਮੰਤਰੀ ਦਾ ਬੇਟਾ ਬੋਲਿਆ, ਸਰੰਡਰ ਕਿਉਂ ਕਰਾਂ?

ਭਾਗਲਪੁਰ— ਬਿਹਾਰ ਦੇ ਭਾਗਲਪੁਰ 'ਚ ਇਕ ਜੁਲੂਸ ਨੂੰ ਲੈ ਕੇ 2 ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮਾਮਲੇ 'ਚ ਦੋਸ਼ੀ ਬਣਾਏ ਗਏ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਬੇਟੇ ਅਰਿਜੀਤ ਸ਼ਾਸ਼ਵਤ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਪੁਲਸ ਦੇ ਸਾਹਮਣੇ ਸਰੰਡਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਿੰਸਕ ਝੜਪ ਦੇ ਉਕਤ ਮਾਮਲੇ 'ਚ ਅਰਿਜੀਤ ਸ਼ਾਸ਼ਵਤ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਰੋਧੀ ਨੇਤਾ ਉਨ੍ਹਾਂ 'ਤੇ ਸਰੰਡਰ ਕਰਨ ਦਾ ਦਬਾਅ ਬਣਾ ਰਹੇ ਸਨ। ਇਸ ਦੌਰਾਨ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਅਰਿਜੀਤ ਨੇ ਕਿਹਾ ਕਿ ਉਹ ਫਿਲਹਾਲ ਸਰੰਡਰ ਨਹੀਂ ਕਰਨ ਜਾ ਰਹੇ ਹਨ। ਆਪਣੇ ਬਿਆਨ 'ਚ ਅਰਿਜੀਤ ਨੇ ਕਿਹਾ,''ਮੈਂ ਅਦਾਲਤ ਦੀ ਸ਼ਰਨ 'ਚ ਹਾਂ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਲੱਭਣ ਦੀ ਲੋੜ ਪਏ ਫਰਾਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਮੈਂ ਸਮਾਜ ਦੇ ਵਿਚ ਹਾਂ। ਮੈਂ ਆਤਮਸਮਰਪਣ ਕਿਉਂ ਕਰਾਂਗਾ? ਕੋਰਟ ਵਾਰੰਟ ਜਾਰੀ ਕਰਦਾ ਹੈ ਪਰ ਉਹ ਸ਼ਰਨ ਵੀ ਦਿੰਦਾ ਹੈ। ਜਦੋਂ ਇਕ ਵਾਰ ਤੁਸੀਂ ਕੋਰਟ ਜਾਂਦੇ ਹੋ ਤਾਂ ਤੁਸੀਂ ਉਹੀ ਕਰਦੇ ਹੋ, ਜੋ ਕੋਰਟ ਤੁਹਾਡੇ ਲਈ ਫੈਸਲਾ ਕਰਦਾ ਹੈ।''

ਜ਼ਿਕਰਯੋਗ ਹੈ ਕਿ ਅਰਿਜੀਤ ਦੇ ਖਿਲਾਫ ਜਿਸ ਮਾਮਲੇ 'ਚ ਵਾਰੰਟ ਜਾਰੀ ਹੋਇਆ ਹੈ, ਉਹ ਭਾਗਲਪੁਰ ਦੇ ਨਾਥਨਗਰ ਇਲਾਕੇ ਦਾ ਹੈ। ਨਾਥਨਗਰ 'ਚ ਇਕ ਜੁਲੂਸ ਦੌਰਾਨ ਹਿੰਸਕ ਝੜਪ ਹੋਈ ਸੀ, ਜਿਸ ਤੋਂ ਬਾਅਦ ਅਰਿਜੀਤ ਨੂੰ ਦੋਸ਼ੀ ਬਣਾਉਂਦੇ ਹੋਏ ਉਨ੍ਹਾਂ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਹਿੰਸਾ ਮਾਮਲੇ 'ਚ ਦਰਜ ਐੱਫ.ਆਈ.ਆਰ. 'ਚ ਕਿਹਾ ਗਿਆ ਸੀ ਕਿ ਅਰਿਜੀਤ ਦੀ ਅਗਵਾਈ 'ਚ ਭਾਰਤੀ ਨਵੇਂ ਸਾਲ ਜਾਗਰਣ ਕਮੇਟੀ ਵੱਲੋਂ ਵਿਕਰਮ ਸੰਵਤ ਦੇ ਪਹਿਲੇ ਦਿਨ ਨਵੇਂ ਸਾਲ ਨੂੰ ਮਨਾਉਣ ਲਈ ਜੁਲੂਸ ਕੱਢਿਆ ਗਿਆ ਸੀ। ਦੋਹਾਂ ਭਾਈਚਾਰਿਆਂ 'ਚ ਸੰਘਰਸ਼ ਉਸ ਸਮੇਂ ਹੋਇਆ, ਜਦੋਂ ਮੇਦਿਨੀਨਗਰ ਦੇ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਿੰਸਕ ਝੜਪ ਹੋਈ ਸੀ, ਜਿਸ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਤਣਾਅ ਨੂੰ ਦੇਖਦੇ ਹੋਏ ਪੁਲਸ ਨੇ ਇਸ ਇਲਾਕੇ 'ਚ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਸਨ। ਉੱਥੇ ਹੀ ਹਿੰਸਾ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ 'ਚ ਅਰਿਜੀਤ ਸਮੇਤ ਕਈ ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਐੱਫ.ਆਈ.ਆਰ. ਤੋਂ ਬਾਅਦ ਕੋਰਟ ਵੱਲੋਂ ਅਰਿਜੀਤ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ। ਉੱਥੇ ਹੀ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਇਸ ਐੱਫ.ਆਈ.ਆਰ. ਨੂੰ ਝੂਠ ਦਾ ਪੁਲਿੰਦਾ ਦੱਸਦੇ ਹੋਏ ਬੇਟੇ ਦੇ ਫਰਾਰ ਹੋਣ ਦੇ ਦੋਸ਼ ਤੋਂ ਇਨਕਾਰ ਕੀਤਾ ਸੀ। ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਅਸ਼ਵਨੀ ਨੇ ਕਿਹਾ,''ਮੇਰੇ ਬੇਟੇ ਨੇ ਕੋਈ ਗੰਦਾ ਕੰਮ ਨਹੀਂ ਕੀਤਾ। ਐੱਫ.ਆਈ.ਆਰ. ਤਾਂ ਝੂਠ ਦਾ ਪੁਲਿੰਦਾ ਹੈ, ਉਹ ਉਸ 'ਤੇ ਕਿਉਂ ਸਰੰਡਰ ਕਰੇਗਾ?''

 


Related News