ਕਰਨਾਟਕ: ਰਾਮੇਸ਼ਵਰ ਕੈਫੇ ਧਮਾਕਾ ਮਾਮਲੇ ਦੇ ਦੋਸ਼ੀਆਂ ਨੂੰ 10 ਦਿਨਾਂ ਦੀ ਹਿਰਾਸਤ ''ਚ ਭੇਜਿਆ ਗਿਆ

Saturday, Apr 13, 2024 - 05:22 PM (IST)

ਕਰਨਾਟਕ: ਰਾਮੇਸ਼ਵਰ ਕੈਫੇ ਧਮਾਕਾ ਮਾਮਲੇ ਦੇ ਦੋਸ਼ੀਆਂ ਨੂੰ 10 ਦਿਨਾਂ ਦੀ ਹਿਰਾਸਤ ''ਚ ਭੇਜਿਆ ਗਿਆ

ਬੈਂਗਲੁਰੂ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਬੈਂਗਲੁਰੂ ਰਾਮੇਸ਼ਵਰਮ ਕੈਫੇ ਧਮਾਕਾ ਮਾਮਲੇ ਦੇ ਦੋ ਦੋਸ਼ੀਆਂ ਨੂੰ ਰਾਸ਼ਟਰੀ ਏਜੰਸੀ ਦੀ 10 ਦਿਨਾਂ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਮੁਸਾਵੀਰ ਹੁਸੈਨ ਸ਼ਾਜਿਬ ਅਤੇ ਅਬਦੁਲ ਮਾਤਿਨ ਅਹਿਮਦ ਤਾਹਾ ਨੂੰ ਅੱਜ ਰਾਸ਼ਟਰੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਸਾਹਮਣੇ ਪੇਸ਼ ਕੀਤਾ ਗਿਆ।

ਦੋਸ਼ੀਆਂ ਨੂੰ 1 ਮਾਰਚ ਨੂੰ ਇੱਥੇ ਰਾਮੇਸ਼ਵਰਮ ਕੈਫੇ ਧਮਾਕੇ, ਜਿਸ ਵਿਚ 10 ਲੋਕ ਜ਼ਖਮੀ ਹੋਏ ਸਨ, ਵਿਚ ਕਥਿਤ ਭੂਮਿਕਾ ਲਈ 'ਟਰਾਂਜ਼ਿਟ ਰਿਮਾਂਡ' 'ਤੇ ਕੋਲਕਾਤਾ ਤੋਂ ਸੂਬੇ ਦੀ ਰਾਜਧਾਨੀ ਲਿਆਂਦਾ ਗਿਆ ਸੀ। ਐੱਨ.ਆਈ.ਏ. ਅਨੁਸਾਰ, ਸ਼ਾਜੀਬ ਨੇ ਕੈਫੇ ਵਿੱਚ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਲਗਾਇਆ ਸੀ ਅਤੇ ਤਾਹਾ ਇਸ ਦਾ ਮਾਸਟਰਮਾਈਂਡ ਸੀ। ਪਿਛਲੇ ਮਹੀਨੇ ਐੱਨ.ਆਈ.ਏ. ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।


author

Rakesh

Content Editor

Related News