ਸਾਈਬਰ ਅਪਰਾਧ ਰੋਕਣ ਲਈ ਪੁਲਸ ਨੇ ਠੱਗਾਂ ਦੇ 15 ਹਜ਼ਾਰ ਤੋਂ ਵੱਧ ਸਿਮ ਕਾਰਡ ਕਰਵਾਏ ਬਲਾਕ

09/09/2023 3:30:10 PM

ਬੈਂਗਲੁਰੂ (ਭਾਸ਼ਾ)- ਬੈਂਗਲੁਰੂ ਪੁਲਸ ਨੇ ਸ਼ਹਿਰ ਵਾਸੀਆਂ ਨਾਲ ਧੋਖਾਧੜੀ ਕਰਨ ਲਈ ਠੱਗਾਂ ਵਲੋਂ ਇਸਤੇਮਾਲ ਕੀਤੇ ਗਏ 15 ਹਜ਼ਾਰ ਤੋਂ ਵੱਧ ਸਿਮ ਕਾਰਡ ਪਿਛਲੇ 3 ਹਫ਼ਤਿਆਂ ਤੋਂ ਵੱਧ ਸਮੇਂ 'ਚ ਬਲਾਕ ਕਰਵਾਏ ਹਨ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੇ ਇਹ ਕਾਰਵਾਈ ਸ਼ਹਿਰ 'ਚ ਸਾਈਬਰ ਅਪਰਾਧ ਦੇ ਮਾਮਲੇ ਵਧਣ ਤੋਂ ਬਾਅਦ ਕੀਤੀ ਹੈ। ਪੁਲਸ ਅਨੁਸਾਰ ਸ਼ਹਿਰ 'ਚ ਸਾਈਬਰ ਅਪਰਾਧ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਦੇ ਮਕਸਦ ਨਾਲ 16 ਅਗਸਤ ਤੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ। 

ਇਹ ਵੀ ਪੜ੍ਹੋ : 40 ਸਾਲਾਂ 'ਚ ਪਹਿਲੀ ਵਾਰ ਜੇਹਲਮ ਦਰਿਆ ਦੇ ਕਿਨਾਰੇ 20 ਫੁੱਟ ਤੱਕ ਸੁੱਕੇ, ਹਾਊਸਬੋਟ ਮਾਲਕਾਂ ਦੀ ਵਧੀ ਚਿੰਤਾ

ਇਸ ਮੁਹਿੰਮ ਦੇ ਅਧੀਨ ਪੁਲਸ ਨੇ 16 ਅਗਸਤ ਤੋਂ 7 ਸਤੰਬਰ ਤੱਕ 15,378 ਸਿਮ ਕਾਰਡ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਬਲਾਕ ਕਰਵਾਇਆ ਹੈ। ਜ਼ਿਆਦਾਤਰ ਸਿਮ ਕਾਰਡ ਉੱਤਰੀ ਭਾਰਤ 'ਚ ਚਾਲੂ ਪਾਏ ਗਏ ਅਤੇ ਠੱਗਾਂ ਨੇ ਵੱਖ-ਵੱਖ ਤਰੀਕਿਆਂ ਨਾਲ ਬੈਂਗਲੁਰੂ ਵਾਸੀਆਂ ਨਾਲ ਧੋਖਾਧੜੀ ਕਰਨ ਲਈ ਇਸਤੇਮਾਲ ਕਰ ਸਕਦਾ ਹੈ, ਇਸ ਲਈ ਜੇਕਰ ਉਸ ਇਕ ਸਿਮ ਕਾਰਡ ਨੂੰ ਤੁਰੰਤ ਬਲਾਕ ਕਰਵਾ ਦਿੱਤੇ ਜਾਣ ਤਾਂ ਉਹ ਹੋਰ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਉਸ ਸਿਮ ਕਾਰਡ ਦਾ ਇਸਤੇਮਾਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਨਾਲ ਪੀੜਤਾਂ ਦੀ ਗਿਣਤੀ ਅਤੇ ਮਾਮਲਿਆਂ ਦੀ ਗਿਣਤੀ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News