ਬੈਂਗਲੁਰੂ ਹਵਾਈ ਅੱਡੇ ’ਤੇ ਦੱਖਣੀ ਕੋਰੀਆਈ ਔਰਤ ਦਾ ਜਿਨਸੀ ਸ਼ੋਸ਼ਣ, ਨਿੱਜੀ ਏਅਰਲਾਈਨ ਦਾ ਕਰਮਚਾਰੀ ਗ੍ਰਿਫ਼ਤਾਰ

Thursday, Jan 22, 2026 - 09:01 PM (IST)

ਬੈਂਗਲੁਰੂ ਹਵਾਈ ਅੱਡੇ ’ਤੇ ਦੱਖਣੀ ਕੋਰੀਆਈ ਔਰਤ ਦਾ ਜਿਨਸੀ ਸ਼ੋਸ਼ਣ, ਨਿੱਜੀ ਏਅਰਲਾਈਨ ਦਾ ਕਰਮਚਾਰੀ ਗ੍ਰਿਫ਼ਤਾਰ

ਬੈਂਗਲੁਰੂ, (ਭਾਸ਼ਾ)- ਕਰਨਾਟਕ ਦੇ ਬੈਂਗਲੁਰੂ ਸਥਿਤ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਦੱਖਣੀ ਕੋਰੀਆ ਦੀ ਇਕ ਔਰਤ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਨਿੱਜੀ ਏਅਰਲਾਈਨ ਦੇ ਠੇਕੇ ’ਤੇ ਕੰਮ ਕਰਦੇ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮ ਦੀ ਪਛਾਣ ਮੁਹੰਮਦ ਅਫ਼ਾਨ ਅਹਿਮਦ (25) ਵਜੋਂ ਹੋਈ ਹੈ। ਇਹ ਘਟਨਾ ਟਰਮੀਨਲ-2 ਵਿਚ ਉਸ ਸਮੇਂ ਵਾਪਰੀ ਜਦੋਂ ਔਰਤ ਦੱਖਣੀ ਕੋਰੀਆ ਜਾਣ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਰਹੀ ਸੀ। ਪੁਲਸ ਮੁਤਾਬਕ, ਮੁਲਜ਼ਮ ਨੇ ਔਰਤ ਦੇ ਬੈਗ ਵਿਚੋਂ ਬੀਪ ਦੀ ਆਵਾਜ਼ ਆਉਣ ਦਾ ਦਾਅਵਾ ਕਰਦੇ ਹੋਏ ਨਿਯਮਿਤ ਜਾਂਚ ਦੇ ਬਹਾਨੇ ਉਸ ਨੂੰ ਮਰਦਾਂ ਦੇ ਪਖਾਨੇ (ਟਾਇਲਟ) ਕੋਲ ਇਕ ਅਜਿਹੀ ਜਗ੍ਹਾ ਲੈ ਗਿਆ ਜਿੱਥੇ ਹੋਰ ਕੋਈ ਵੀ ਨਹੀਂ ਸੀ।

ਇਲਜ਼ਾਮ ਹੈ ਕਿ ਤਲਾਸ਼ੀ ਦੇ ਨਾਂ ’ਤੇ ਉਸ ਨੇ ਔਰਤ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ ਅਤੇ ਜੱਫੀ ਪਾਈ। ਔਰਤ ਵੱਲੋਂ ਵਿਰੋਧ ਕੀਤੇ ਜਾਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਔਰਤ ਨੇ ਤੁਰੰਤ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


author

Rakesh

Content Editor

Related News