ਬੰਗਾਲ ’ਚ ਐੱਸ. ਆਈ. ਆਰ. ਪਿੱਛੋਂ ਵੋਟਰ ਲਿਸਟ ’ਚੋਂ 90.83 ਲੱਖ ਨਾਂ ਹਟਾਏ

Tuesday, Apr 07, 2026 - 11:03 PM (IST)

ਬੰਗਾਲ ’ਚ ਐੱਸ. ਆਈ. ਆਰ. ਪਿੱਛੋਂ ਵੋਟਰ ਲਿਸਟ ’ਚੋਂ 90.83 ਲੱਖ ਨਾਂ ਹਟਾਏ

ਨੈਸ਼ਨਲ ਡੈਸਕ- ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ਵਿਚ ਵਿਸ਼ੇਸ਼ ਡੂੰਘੀ ਸਮੀਖਿਆ (ਐੱਸ. ਆਈ. ਆਰ.) ਮੁਹਿੰਮ ਤੋਂ ਬਾਅਦ ਵੋਟਰ ਸੂਚੀ ਵਿਚੋਂ 90.83 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ। ਵੋਟਰ ਸੂਚੀ ਦੀ ਸਮੀਖਿਆ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੂਬੇ ਦੇ ਅੰਤਿਮ ਵੋਟਰ ਆਧਾਰ ਦਾ ਐਲਾਨ ਅਜੇ ਕੀਤਾ ਜਾਣਾ ਹੈ।

ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਸਭ ਤੋਂ ਵੱਧ ਨਾਂ ਮੁਸਲਿਮ ਬਹੁਗਿਣਤੀ ਮੁਰਸ਼ਿਦਾਬਾਦ ਜ਼ਿਲੇ ਵਿਚ ਹਟਾਏ ਗਏ ਹਨ, ਜਿੱਥੇ ਨਿਆਇਕ ਜਾਂਚ ਤਹਿਤ 11.01 ਲੱਖ ਨਾਵਾਂ ਵਿਚੋਂ 4.55 ਲੱਖ ਤੋਂ ਵੱਧ ਨਾਂ ਵੋਟਰ ਸੂਚੀ ਵਿਚੋਂ ਹਟਾ ਦਿੱਤੇ ਗਏ। ਬੰਗਲਾਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਉੱਤਰੀ 24 ਪਰਗਨਾ ਜ਼ਿਲੇ ਵਿਚ ਵੀ ਵੱਡੀ ਗਿਣਤੀ ’ਚ ਵੋਟਰ ਸੂਚੀ ਵਿਚੋਂ ਨਾਂ ਹਟਾਏ ਗਏ ਹਨ। ਇੱਥੇ ਜਾਂਚ ਦੇ ਘੇਰੇ ਵਿਚ ਆਏ 5.91 ਲੱਖ ਵੋਟਰਾਂ ਵਿਚੋਂ 3.25 ਲੱਖ ਤੋਂ ਵੱਧ ਵੋਟਰ ਅਯੋਗ ਮਿਲੇ ਹਨ।

ਦੂਜੇ ਪਾਸੇ ਚੋਣ ਕਮਿਸ਼ਨ ਇਸ ਮਹੀਨੇ 5 ਵਿਧਾਨ ਸਭਾਵਾਂ ਦੀਆਂ ਚੋਣਾਂ ਤੋਂ ਬਾਅਦ ਦਿੱਲੀ ਸਮੇਤ ਬਾਕੀ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘੀ ਸਮੀਖਿਆ ਦਾ ਤੀਜਾ ਤੇ ਅੰਤਿਮ ਪੜਾਅ ਸ਼ੁਰੂ ਕਰ ਸਕਦਾ ਹੈ। ਇਸ ਮਹੀਨੇ ਕੇਰਲ, ਆਸਾਮ, ਪੁੱਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।


author

Rakesh

Content Editor

Related News