ਆਰ. ਐੱਸ. ਪੁਰਾ ਸੈਕਟਰ ’ਚ ਪਾਕਿਸਤਾਨੀ ਨੰਬਰ ਵਾਲੀ ਰਿੰਗ ਪਾਈ ਮਿਲਿਆ ਕਬੂਤਰ

Wednesday, Sep 23, 2026 - 08:22 PM (IST)

ਆਰ. ਐੱਸ. ਪੁਰਾ ਸੈਕਟਰ ’ਚ ਪਾਕਿਸਤਾਨੀ ਨੰਬਰ ਵਾਲੀ ਰਿੰਗ ਪਾਈ ਮਿਲਿਆ ਕਬੂਤਰ

ਆਰ. ਐੱਸ. ਪੁਰਾ, (ਏਜੰਸੀ)-ਆਰ. ਐੱਸ. ਪੁਰਾ ਸੈਕਟਰ ’ਚ ਸਰਹੱਦ ਨੇੜੇ ਇਕ ਕਬੂਤਰ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਬੂਤਰ ਦੇ ਪੈਰ ’ਚ ਇਕ ਰਿੰਗ ਲੱਗੀ ਹੋਈ ਸੀ, ਜਿਸ ’ਤੇ ਪਾਕਿਸਤਾਨੀ ਮੋਬਾਈਲ ਨੰਬਰ ਅੰਕਿਤ ਸੀ। ਜਾਣਕਾਰੀ ਅਨੁਸਾਰ, ਬਾਰਡਰ ਪੋਸਟ ਜਗਨੂਚੱਕ ਦੇ ਨੇੜੇ ਤਾਇਨਾਤ ਜਵਾਨਾਂ ਨੂੰ ਇਹ ਕਬੂਤਰ ਮਿਲਿਆ। ਇਸ ਤੋਂ ਬਾਅਦ ਕਬੂਤਰ ਨੂੰ ਆਰ. ਐੱਸ. ਪੁਰਾ ਪੁਲਸ ਥਾਣੇ ਲਿਆਂਦਾ ਗਿਆ, ਜਿੱਥੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕਬੂਤਰ ਦੇ ਪਾਕਿਸਤਾਨ ਵੱਲੋਂ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣ ਦਾ ਯਤਨ ਕਰ ਰਹੀਆਂ ਹਨ ਕਿ ਕਬੂਤਰ ਕਿੱਥੋਂ ਆਇਆ ਅਤੇ ਉਸ ਦੇ ਪੈਰ ’ਚ ਪਾਕਿਸਤਾਨੀ ਮੋਬਾਈਲ ਨੰਬਰ ਵਾਲੀ ਰਿੰਗ ਲਗਾਏ ਜਾਣ ਦੇ ਪਿੱਛੇ ਕੀ ਮਕਸਦ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਦੇ ਕਾਨਾਚੱਕ ਬਾਰਡਰ ਖੇਤਰ ’ਚ ਵੀ ਇਕ ਕਬੂਤਰ ਮਿਲਿਆ ਸੀ, ਜਿਸ ਦੇ ਪੈਰ ’ਚ ਲੱਗੀ ਰਿੰਗ ’ਤੇ ਪਾਕਿਸਤਾਨੀ ਮੋਬਾਈਲ ਨੰਬਰ ਅੰਕਿਤ ਸੀ। ਫਿਲਹਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News