ਮਿਜ਼ੋਰਮ ’ਚ ਭੀਖ ਮੰਗਣ ’ਤੇ ਲੱਗੇਗੀ ਪਾਬੰਦੀ
Saturday, Aug 30, 2025 - 12:47 AM (IST)

ਆਈਜ਼ੋਲ (ਏਜੰਸੀ)-ਮਿਜ਼ੋਰਮ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਇਤਰਾਜ਼ਾਂ ਵਿਚਕਾਰ ਸੂਬੇ ਵਿਚ ਭੀਖ ਮੰਗਣ ’ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਗਿਆ। ਸੂਬੇ ਦੇ ਸਮਾਜ ਭਲਾਈ ਮੰਤਰੀ ਲਾਲਰਿਨਪੁਈ ਨੇ ਬੁੱਧਵਾਰ ਨੂੰ ਸਦਨ ਵਿਚ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਨਾ ਸਿਰਫ਼ ਭੀਖ ਮੰਗਣ ’ਤੇ ਪਾਬੰਦੀ ਲਾਉਣਾ ਹੈ, ਸਗੋਂ ਭਿਖਾਰੀਆਂ ਨੂੰ ਸਥਾਈ ਰੋਜ਼ੀ-ਰੋਟੀ ਦੇ ਬਦਲ ਪ੍ਰਦਾਨ ਕਰ ਕੇ ਉਨ੍ਹਾਂ ਦੀ ਮਦਦ ਅਤੇ ਪੁਨਰਵਾਸ ਕਰਨਾ ਵੀ ਹੈ।