80 ਲੱਖ ਰੁਪਏ ਦੇ ਬੀਮੇ ਲਈ ਭਿਖਾਰੀ ਦਾ ਕਤਲ

Thursday, Nov 09, 2023 - 01:00 PM (IST)

80 ਲੱਖ ਰੁਪਏ ਦੇ ਬੀਮੇ ਲਈ ਭਿਖਾਰੀ ਦਾ ਕਤਲ

ਅਹਿਮਦਾਬਾਦ- ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਇਕ ਭਿਖਾਰੀ ਦਾ ਕਤਲ ਕਰਨ, ਆਪਣੀ ਮੌਤ ਦਾ ਨਾਟਕ ਰਚ ਕੇ ਬੀਮੇ ਦੇ 80 ਲੱਖ ਰੁਪਏ ਪ੍ਰਾਪਤ ਕਰਨ ਅਤੇ ਪਿਛਲੇ 17 ਸਾਲਾਂ ਤੋਂ ਨਵੀਂ ਪਛਾਣ ਦੇ ਨਾਲ ਰਹਿਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਭੱਟਾ-ਪਰਸੌਲ ਪਿੰਡ ਦੇ ਰਹਿਣ ਵਾਲੇ ਅਨਿਲ ਸਿੰਘ ਚੌਧਰੀ (39) ਨੂੰ ਅਹਿਮਦਾਬਾਦ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਜੁਲਾਈ 2006 'ਚ ਆਗਰਾ ਦੇ ਰਕਾਬਗੰਜ ਥਾਣੇ 'ਚ ਹਾਦਸੇ ਕਾਰਨ ਹੋਈ ਇਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਮ੍ਰਿਤਕ ਦੀ ਪਛਾਣ ਅਨਿਲ ਸਿੰਘ ਚੌਧਰੀ ਵਜੋਂ ਹੋਈ ਸੀ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਹਾਲ ਹੀ ’ਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਕਿ ਅਨਿਲ ਸਿੰਘ ਚੌਧਰੀ ਜ਼ਿੰਦਾ ਹੈ। ਆਪਣੀ ਗ੍ਰਿਫਤਾਰੀ ਤੋਂ ਬਾਅਦ ਚੌਧਰੀ ਨੇ ਮੰਨਿਆ ਕਿ ਉਸ ਨੇ ਪਿਤਾ ਨਾਲ ਮਿਲ ਕੇ ਆਪਣੀ ਮੌਤ ਦਾ ਝੂਠਾ ਨਾਟਕ ਰੱਚ ਕੇ ਬੀਮੇ ਦੀ ਰਕਮ ਹਾਸਲ ਕਰਨ ਦੀ ਯੋਜਨਾ ਬਣਾਈ ਸੀ। ਅਨਿਲ ਚੌਧਰੀ ਨੇ 2004 'ਚ ਇਕ ਦੁਰਘਟਨਾ ਮੌਤ ਬੀਮਾ ਪਾਲਿਸੀ ਲਈ ਸੀ ਅਤੇ ਫਿਰ ਇਕ ਕਾਰ ਖਰੀਦੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਭੋਜਨ 'ਚ ਹੁਣ ਬੱਚਿਆਂ ਨੂੰ ਖਾਣ ਲਈ ਮਿਲਣਗੇ ਆਂਡੇ ਅਤੇ ਕੇਲੇ

ਉਸ ਤੋਂ ਬਾਅਦ ਅਨਿਲ ਉਸ ਦੇ ਪਿਤਾ ਅਤੇ ਭਰਾਵਾਂ ਨੇ ਇਕ ਭਿਖਾਰੀ ਨੂੰ ਭੋਜਨ ਦਾ ਲਾਲਚ ਦਿੱਤਾ। ਉਹ ਭਿਖਾਰੀ ਨੂੰ ਇਕ ਹੋਟਲ ਵਿਚ ਲੈ ਗਏ ਅਤੇ ਉਸ ਨੂੰ ਨਸ਼ੀਲੇ ਪਦਾਰਥਾਂ ਵਾਲਾ ਖਾਣਾ ਦਿੱਤਾ। ਫਿਰ ਮੁਲਜ਼ਮਾਂ ਨੇ ਬੇਹੋਸ਼ ਹੋਏ ਭਿਖਾਰੀ ਨੂੰ ਡਰਾਈਵਰ ਦੀ ਸੀਟ ’ਤੇ ਬਿਠਾ ਦਿੱਤਾ ਅਤੇ ਕਾਰ ਨੂੰ ਅੱਗ ਲਗਾ ਦਿੱਤੀ ਤਾਂ ਕਿ ਇਹ ਲੱਗੇ ਕਿ ਕਿਸੇ ਹਾਦਸੇ ਕਾਰਨ ਕਾਰ ਨੂੰ ਅੱਗ ਲੱਗ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News