ਭੀਖ ਦੇਣਾ ਪਵੇਗਾ ਮਹਿੰਗਾ, ਦਰਜ ਹੋਵੇਗੀ FIR
Monday, Dec 16, 2024 - 05:48 PM (IST)
ਨੈਸ਼ਨਲ ਡੈਸਕ- ਇਕ ਜਨਵਰੀ ਤੋਂ ਭਿਖਾਰੀਆਂ ਨੂੰ ਭੀਖ ਦੇਣ ਵਾਲੇ ਲੋਕਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਜੇਕਰ ਭਿਖਾਰੀ ਨੂੰ ਕੋਈ ਭੀਖ ਦਿੰਦੇ ਹੋਏ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ। ਇੰਦੌਰ ਨੂੰ ਭਿਖਾਰੀ ਤੋਂ ਮੁਕਤ ਕਰਨ ਦਾ ਟੀਚਾ ਹਾਸਲ ਕਰਨ 'ਚ ਜੁਟੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਆਉਣ ਵਾਲੇ ਇਕ ਜਨਵਰੀ ਤੋਂ ਸ਼ਹਿਰ 'ਚ ਭੀਖ ਦੇਣ ਵਾਲਿਆਂ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਕਿਹਾ,''ਸ਼ਹਿਰ 'ਚ ਇਸ ਮਹੀਨੇ (ਦਸੰਬਰ) ਦੇ ਅੰਤ ਤੱਕ ਭੀਖ ਮੰਗਣ ਖ਼ਿਲਾਫ਼ ਸਾਡੀ ਜਾਗਰੂਕਤਾ ਮੁਹਿੰਮ ਚੱਲੇਗੀ। ਆਉਣ ਵਾਲੀ ਇਕ ਜਨਵਰੀ ਤੋਂ ਜੇਕਰ ਕੋਈ ਵਿਅਕਤੀ ਭੀਖ ਦਿੰਦੇ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ।''
ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਹਿਰ 'ਚ ਭੀਖ ਮੰਗਣ 'ਤੇ ਪਾਬੰਦੀ ਲਾਉਣ ਵਾਲਾ ਆਦੇਸ਼ ਪਹਿਲਾਂ ਤੋਂ ਜਾਰੀ ਕਰ ਰੱਖਿਆ ਹੈ। ਸਿੰਘ ਨੇ ਕਿਹਾ,''ਮੈਂ ਸਾਰੇ ਇੰਦੌਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਨੂੰ ਭੀਖ ਦੇ ਕੇ ਪਾਪ 'ਚ ਹਿੱਸੇਦਾਰ ਨਾ ਬਣਨ।'' ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਬੀਤੇ ਮਹੀਨਿਆਂ ਦੌਰਾਨ ਭੀਖ ਮੰਗਵਾਉਣ ਵਾਲੇ ਵੱਖ-ਵੱਖ ਗਿਰੋਹਾਂ ਦਾ ਖ਼ੁਲਾਸਾ ਕੀਤਾ ਹੈ ਅਤੇ ਭੀਖ ਮੰਗਣ 'ਚ ਸ਼ਾਮਲ ਕਈ ਲੋਕਾਂ ਦਾ ਮੁੜ ਵਸੇਬਾ ਵੀ ਕਰਵਾਇਆ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਨੇ ਦੇਸ਼ ਦੇ 10 ਸ਼ਹਿਰਾਂ ਨੂੰ ਭਿਖਾਰੀ ਮੁਕਤ ਬਣਾਏ ਜਾਣ ਦੀ ਪਾਇਲਟ ਯੋਜਨਾ ਸ਼ੁਰੂ ਕੀਤੀ ਹੈ, ਜਿਨ੍ਹਾਂ 'ਚ ਇੰਦੌਰ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8