ਮੋਦੀ ਦੀ ਯਾਤਰਾ ਤੋਂ ਪਹਿਲਾਂ ਐੱਮ. ਡੀ. ਐੱਮ. ਕੇ. ਤੇ ਭਾਜਪਾ ਵਰਕਰਾਂ ਵਿਚਾਲੇ ਝੜਪਾਂ, ਵਾਈਕੋ ਗ੍ਰਿਫਤਾਰ
Saturday, Mar 02, 2019 - 01:59 AM (IST)

ਕੰਨਿਆਕੁਮਾਰੀ, (ਭਾਸ਼ਾ)– ਤਿਰੂਨੇਲਵੇਲੀ ਅਤੇ ਕੰਨਿਆਕੁਮਾਰੀ ਜ਼ਿਲਿਆਂ ਦੀ ਹੱਦ 'ਤੇ ਸਥਿਤ ਕਵਲਕਿਨਾਰੂ ਵਿਖੇ ਭਾਜਪਾ ਅਤੇ ਐੱਮ. ਡੀ. ਐੱਮ. ਕੇ. ਦੇ ਵਰਕਰਾਂ ਦੇ ਭਿੜਨ ਪਿੱਛੋਂ ਐੱਮ. ਡੀ. ਐੱਮ. ਕੇ. ਨੇਤਾ ਵਾਈਕੋ ਅਤੇ ਉਨ੍ਹਾਂ ਦੇ ਕਈ ਹਮਾਇਤੀਆਂ ਨੂੰ ਸ਼ੁੱਕਰਵਾਰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਮਿਲਨਾਡੂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਵਿਰੁੱਧ ਕਾਲੇ ਝੰਡੇ ਵਿਖਾਏ ਜਾਣਗੇ। ਵਾਈਕੋ ਆਪਣੇ ਹਮਾਇਤੀਆਂ ਨਾਲ ਕਵਲਕਿਨਾਰੂ ਵਿਖੇ ਇਕੱਠੇ ਹੋਏ ਅਤੇ ਕਾਵੇਰੀ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕੇਂਦਰ ਸਰਕਾਰ ਵਲੋਂ ਸੂਬੇ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦੇ ਹੋਏ ਭਾਸ਼ਣ ਕੀਤਾ।