CIA ਸਟਾਫ ਮੋਗਾ ਹੱਥ ਲੱਗੀ ਵੱਡੀ ਸਫਲਤਾ! 1700 ਕਿਲੋ ਚੂਰਾ ਪੋਸਤ ਸਣੇ ਦੋ ਗ੍ਰਿਫਤਾਰ
Thursday, Jul 31, 2025 - 08:22 PM (IST)

ਮੋਗਾ (ਕਸ਼ਿਸ਼) : ਮੋਗਾ ਪੁਲਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਪਾਰਟੀ ਵੱਲੋਂ ਦੋ ਵਿਅਕਤੀਆ ਨੂੰ ਸਮੇਤ ਟਰੱਕ 10 ਟਾਇਰ ਕਾਬੂ ਕਰ ਕੇ ਉਨ੍ਹਾਂ ਪਾਸੋ 1700 ਕਿੱਲੋ ਗ੍ਰਾਮ ਭੁੱਕੀ, ਡੋਡੇ ਤੇ ਪੋਸਤ ਬਰਾਮਦ ਕੀਤੀ ਗਏ।
ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਪੀ ਸੰਦੀਪ ਮੰਡ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਲੜੀ 'ਚ ਬੀਤੇ ਦਿਨੀ ਸਾਡੀ ਸੀਆਈਏ ਸਟਾਫ ਮੋਗਾ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1700 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਹ ਦੋਨੋਂ ਵਿਅਕਤੀਆਂ ਦੀ ਪਛਾਣ ਗੁਰਜੰਟ ਸਿੰਘ ਭੋਲਾ ਵਾਸੀ ਭਿੰਡਰਕਲਾਂ ਜ਼ਿਲ੍ਹਾ ਮੋਗਾ ਅਤੇ ਕਤਲ ਕੁਮਾਰ ਪੁੱਤਰ ਸੋਮਪਾਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ। ਇਹ ਵਿਅਕਤੀ ਮੋਗਾ ਲੁਧਿਆਣਾ ਮੇਨ ਹਾਈਵੇ ਦੇ ਉੱਪਰ ਜਾ ਰਹੇ ਸਨ। ਇਸ ਦੌਰਾਨ ਪੁਲਸ ਪਾਰਟੀ ਨੇ ਜਦੋਂ ਇਨ੍ਹਾਂ ਨੂੰ ਰੋਕ ਕੇ ਇਨ੍ਹਾਂ ਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਸ ਅੰਦਰੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਲਿਆ ਜਾ ਰਿਹਾ ਤਾਂ ਕਿ ਇਹ ਪਤਾ ਲੱਗ ਸਕੇ ਵੀ ਇਹ ਭੁੱਕੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਦੇਣੀ ਸੀ। ਇਨ੍ਹਾਂ ਦੇ ਨਾਲ ਹੋਰ ਵੀ ਜਿਹੜੇ ਵਿਅਕਤੀ ਇਸ ਮਾਮਲੇ ਵਿਚ ਸ਼ਾਮਲ ਹੋਣਗੇ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e