ਮਧੁ ਮੱਖੀਆਂ ਨੇ ਭਾਜਪਾ ਦਫਤਰ ''ਚ ਬੈਠਕ ਦੌਰਾਨ ਕਈ ਵਰਕਰਾਂ ''ਤੇ ਕੀਤਾ ਹਮਲਾ

Friday, Jun 22, 2018 - 01:50 PM (IST)

ਮਧੁ ਮੱਖੀਆਂ ਨੇ ਭਾਜਪਾ ਦਫਤਰ ''ਚ ਬੈਠਕ ਦੌਰਾਨ ਕਈ ਵਰਕਰਾਂ ''ਤੇ ਕੀਤਾ ਹਮਲਾ

ਛੱਤੀਸਗੜ੍ਹ— ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ਦੇ ਕੁਰੂਦ 'ਚ ਮਧੁ ਮੱਖੀਆਂ ਨੇ ਭਾਰਤੀ ਜਨਤਾ ਪਾਰਟੀ ਦਫਤਰ 'ਚ ਬੈਠਕ ਹੋਣ ਤੋਂ ਪਹਿਲਾਂ ਪੰਚਾਇਤ ਮੰਤਰੀ ਅਜੇ ਚੰਦਰਾਕਰ, ਉਨ੍ਹਾਂ ਦੇ ਗੰਨਮੈਨ ਅਤੇ ਲਗਭਗ ਅੱਧਾ ਦਰਜ਼ਨ ਵਰਕਰਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਅਧਿਕਾਰਕ ਜਾਣਕਾਰੀ ਮੁਤਾਬਕ ਮਧੁ ਮੱਖੀਆਂ ਦੇ ਹਮਲੇ ਦੇ ਬਾਅਦ ਸ਼੍ਰੀ ਚੰਦਰਾਕਰ ਬੈਠਕ ਨੂੰ ਛੱਡ ਕੇ ਚਲੇ ਗਏ। ਉਨ੍ਹਾਂ ਨੇ ਕੱਲ ਸ਼ਾਮ ਦੇ ਹੋਰ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ। ਹਮਲੇ ਦੇ ਬਾਅਦ ਉਹ ਰਾਏਪੁਰ ਚਲੇ ਗਏ।  ਰਾਏਪੁਰ 'ਚ ਉਨ੍ਹਾਂ ਦਾ ਇਲਾਜ ਕੀਤਾ ਗਿਆ। ਉਨ੍ਹਾਂ ਦੀ ਹਾਲਤ ਪਹਿਲੇ ਤੋਂ ਜ਼ਿਆਦਾ ਵਧੀਆ ਦੱਸੀ ਗਈ ਹੈ। ਸੂਤਰਾਂ ਮੁਤਾਬਕ ਵੀਰਵਾਰ ਦੁਪਹਿਰ ਕੁਰੂਦ 'ਚ ਭਾਜਪਾ ਵਰਕਰ ਪਾਰਟੀ ਦੀ ਬੈਠਕ ਆਯੋਜਿਤ ਕੀਤੀ ਗਈ ਸੀ। ਬੈਠਕ ਸ਼ੁਰੂ ਹੋਣ ਦੇ ਪਹਿਲੇ ਪੂਜਾ ਲਈ ਅਗਰਬੱਤੀ ਜਲਾਈ ਗਈ, ਜਿਸ ਦਾ ਧੂੰਆਂ ਪਾਰਟੀ ਦਫਤਰ ਦੇ ਉਪਰਲੇ ਹਿੱਸੇ ਮੌਜੂਦ ਮਧੁ ਮੱਖੀਆਂ ਦੇ ਛੱਤਿਆਂ ਤੱਕ ਪੁੱਜ ਗਿਆ। ਇਸ ਦੇ ਬਾਅਦ ਮਧੁ ਮੱਖੀਆਂ ਨੇ ਮੌਕੇ 'ਤੇ ਮੌਜੂਦ ਲੋਕਾਂ 'ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ ਮਧੁ ਮੱਖੀਆਂ ਨੇ ਸ਼੍ਰੀ ਚੰਦਰਾਕਰ, ਉਨ੍ਹਾਂ ਦੇ ਗੰਨਮੈਨ ਅਤੇ ਲਗਭਗ ਅੱਧਾ ਦਰਜਨ ਵਰਕਰਾਂ ਨੂੰ ਡੰਗ ਮਾਰ ਦਿੱਤਾ। ਇਸ ਹਾਦਸੇ ਦੇ ਬਾਅਦ ਪਾਰਟੀ ਦੀ ਬੈਠਕ ਰੱਦ ਕਰ ਦਿੱਤੀ ਗਈ ਅਤੇ ਸ਼੍ਰੀ ਚੰਦਰਾਕਰ ਰਾਏਪੁਰ ਆ ਗਏ।


Related News