ਕੰਬਲ ਦੇ ਅੰਦਰ ਸੌਂ ਰਹੇ ਸਨ ਬੱਚੇ, ਉੱਪਰ ਫਨ ਫੈਲਾ ਕੇ ਬੈਠਾ ਸੀ 6 ਫੁੱਟ ਲੰਬਾ ਕੋਬਰਾ

Tuesday, Sep 24, 2019 - 10:16 AM (IST)

ਕੰਬਲ ਦੇ ਅੰਦਰ ਸੌਂ ਰਹੇ ਸਨ ਬੱਚੇ, ਉੱਪਰ ਫਨ ਫੈਲਾ ਕੇ ਬੈਠਾ ਸੀ 6 ਫੁੱਟ ਲੰਬਾ ਕੋਬਰਾ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ਸਥਿਤ ਸੁਲਤਾਨਪੁਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕੰਬਲ ਨਾਲ ਲਿਪਟਿਆ ਹੋਇਆ ਇਕ ਕੋਬਰਾ ਮਿਲਿਆ ਹੈ। ਦੱਸਣਯੋਗ ਹੈ ਕਿ ਜਿਸ ਕੰਬਲ ਨਾਲ ਸੱਪ ਲਿਪਿਟਆ ਹੋਇਆ ਸੀ, ਉਸੇ ਕੰਬਰ ਦੇ ਅੰਦਰ 2 ਬੱਚੇ ਵੀ ਸੌਂ ਰਹੇ ਸਨ। ਸ਼ੁੱਕਰ ਹੈ ਕਿ ਸੱਪ ਨੇ ਬੱਚਿਆਂ ਨੂੰ ਡੱਸਿਆ ਨਹੀਂ, ਨਹੀਂ ਤਾਂ ਵੱਡੀ ਅਣਹੋਣੀ ਹੋ ਸਕਦੀ ਹੈ। ਸੱਪ ਦੀ ਪਛਾਣ ਸਪੈਕਟਿਕਲਡ ਕੋਬਰਾ ਦੇ ਰੂਪ 'ਚ ਹੋਈ ਹੈ। ਇਸ ਘਟਨਾ ਨਾਲ ਨੇੜਲੇ ਇਲਾਕਿਆਂ 'ਚ ਹੜਕੰਪ ਮਚ ਗਿਆ। ਕਿਹਾ ਜਾ ਰਿਹਾ ਹੈ ਕਿ ਕੋਬਰਾ ਦੀ ਲੰਬਾਈ 6 ਫੁੱਟ ਹੈ। ਕੰਬਲ ਦੇ ਅੰਦਰ ਸੌਂ ਰਹੇ 2 ਬੱਚਿਆਂ ਦੇ ਉੱਪਰ ਕੋਬਰਾ ਫਨ ਫੈਲਾ ਕੇ ਬੈਠ ਗਿਆ। ਜਿਵੇਂ ਹੀ ਘਰ ਵਾਲਿਆਂ ਨੇ ਕੋਬਰਾ ਨੂੰ ਦੇਖਿਆ ਤਾਂ ਹੜਕੰਪ ਮਚ ਗਿਆ। ਸ਼ੁੱਕਰ ਹੈ ਕਿ ਕੋਬਰਾ ਨੇ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਬੱਚਿਆਂ ਨੂੰ ਕੰਬਲ 'ਚੋਂ ਬਾਹਰ ਕੱਢਿਆ, ਉਦੋਂ ਜਾ ਕੇ ਪਰਿਵਾਰ ਵਾਲਿਆਂ ਨੇ ਰਾਹਤ ਦਾ ਸਾਹ ਲਿਆ। ਇਸ ਤੋਂ ਬਾਅਦ ਘਰ ਵਾਲਿਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਕਰਮਚਾਰੀਆਂ ਨੇ ਕੋਬਰਾ ਨੂੰ ਫੜ ਕੇ ਜੰਗਲ 'ਚ ਛੱਡ ਦਿੱਤਾ।

ਪੀੜਤ ਪਰਿਵਾਰ ਨੇ ਕਿਹਾ ਕਿ ਰਾਤ 12.30 ਵਜੇ ਬੈੱਡ 'ਤੇ ਕੰਬਲ ਦੇ ਅੰਦਰ 2 ਬੱਚੇ ਸੌਂ ਰਹੇ ਸਨ। ਬੱਚਿਆਂ ਦੀ ਮਾਂ ਨੇ ਜਦੋਂ ਕੰਬਲ ਦੇ ਉੱਪਰ ਸੱਪ ਨੂੰ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਹਿੰਮਤ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਨਾਲ ਬੱਚਿਆਂ ਨੂੰ ਚੁੱਕਿਆ ਅਤੇ ਕੰਬਲ 'ਚ ਬਾਹਰ ਕੱਢਿਆ। ਉੱਥੇ ਹੀ ਜੰਗਲਾਤ ਵਿਭਾਗ ਦੇ ਅਨਿਲ ਗੰਡਾਸ ਨੇ ਦੱਸਿਆ ਕਿ ਕੋਬਰਾ ਖਿੜਕੀ ਰਾਹੀਂ ਘਰ ਦੇ ਅੰਦਰ ਆ ਗਿਆ ਸੀ, ਕਿਉਂਕਿ ਉਸ 'ਚ ਜਾਲੀ ਨਹੀਂ ਸੀ। ਉੱਥੇ ਹੀ ਘਰ ਦੇ ਪਿੱਛੇ ਝਾੜੀਆਂ ਵੀ ਹਨ। ਉਨ੍ਹਾਂ ਨੇ ਕਿਹਾ ਕਿ ਸੱਪ ਆਪਣੇ ਭੋਜਨ ਦੀ ਤਲਾਸ਼ 'ਚ ਹੀ ਘਰਾਂ 'ਚ ਆਉਂਦਾ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਅਨਿਲ ਗੰਡਾਸ ਨੂੰ ਸੋਮਵਾਰ ਸਵੇਰੇ 5 ਵਜੇ ਫੋਨ 'ਤੇ ਸੂਚਨਾ ਮਿਲੀ ਕਿ ਪਿੰਡ ਵਾਸੀ ਰਾਜੇਸ਼ ਦੇ ਘਰ ਸੱਪ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਕੋਬਰਾ ਬੈੱਡਰੂਮ 'ਚ ਕੰਬਲ ਨਾਲ ਲਿਪਟਿਆ ਹੋਇਆ ਸੀ।


author

DIsha

Content Editor

Related News