ਵਿਆਹ ਤੋਂ ਪਹਿਲਾਂ ਮਰੀ ਲਾੜੀ ਤੇ ਫਿਰ ਹੋਈ ਜ਼ਿੰਦਾ, ਪਰ...

Wednesday, Feb 19, 2025 - 03:08 PM (IST)

ਵਿਆਹ ਤੋਂ ਪਹਿਲਾਂ ਮਰੀ ਲਾੜੀ ਤੇ ਫਿਰ ਹੋਈ ਜ਼ਿੰਦਾ, ਪਰ...

ਮੁਜ਼ੱਫਰਨਗਰ- ਬਿਊਟੀ ਪਾਰਲਰ 'ਚ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਝਾਂਸੀ ਦੀ ਰਹਿਣ ਵਾਲੀ ਹੋਮਿਓਪੈਥੀ ਡਾਕਟਰ ਨੂੰ ਵਿਆਹ ਦੇ ਦਿਨ ਹੀ ਦਿਲ ਦਾ ਦੌਰਾ ਪਿਆ। ਉਹ ਵਿਆਹ ਦੇ ਕੁਝ ਘੰਟੇ ਪਹਿਲੇ ਬਿਊਟੀ ਪਾਰਲਰ ਤਿਆਰ ਹੋਣ ਗਈ ਸੀ। ਡਾਕਟਰ ਦਾ ਵਿਆਹ ਮੁਜ਼ੱਫਰਨਗਰ 'ਚ ਹੋ ਰਿਹਾ ਸੀ। ਇਹ ਗੱਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸੀ। ਜਦੋਂ ਕਿ ਥੋੜ੍ਹੀ ਦੇਰ ਬਾਅਦ ਮਾਮਲਾ ਕੁਝ ਹੋਰ ਨਿਕਲਿਆ। ਕੁੜੀ ਜ਼ਿੰਦਾ ਅਤੇ ਉਸ ਦੇ ਆਪਣੀ ਦੋਸਤ ਨਾਲ ਸਮਲਿੰਗੀ ਸੰਬੰਧ ਦੀ ਗੱਲ ਸਾਹਮਣੇ ਆਈ। ਦਰਅਸਲ ਮੰਗਲਵਾਰ ਰਾਤ ਨੂੰ ਝਾਂਸੀ ਦੀ ਡਾਕਟਰ ਦਾ ਮੁਜ਼ੱਫਰਨਗਰ ਦੇ ਭੋਪਾ ਰੋਡ ਸਥਿਤ ਨਾਥ ਫਾਰਮਸ 'ਚ ਵਿਆਹ ਹੋਣਾ ਸੀ। ਇੱਥੇ ਲਾੜਾ ਅਤੇ ਲਾੜੀ ਦੋਵੇਂ ਪੱਖ ਇਕੱਠੇ ਹੋ ਗਏ ਸਨ। ਘਰ 'ਚ ਖੁਸ਼ੀ ਦਾ ਮਾਹੌਲ ਸੀ। ਸ਼ਾਮ ਦੇ ਸਮੇਂ ਲਾੜੀ ਬਣੀ ਡਾਕਟਰ ਸ਼ਹਿਰ ਦੇ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ।

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼

ਉੱਥੇ ਪਤਾ ਲੱਗਾ ਕਿ ਕੁੜੀ ਆਪਣੇ ਦੋਸਤ ਨਾਲ ਦੌੜ ਗਈ ਸੀ। ਇਸ ਤੋਂ ਬਾਅਦ ਕੁੜੀ ਪੱਖ ਦੇ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਕੁੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਝਾਂਸੀ ਦੀ ਰਹਿਣ ਵਾਲੀ ਹੋਮਿਓਪੈਥੀ ਡਾਕਟਰ ਦਾ ਝਾਂਸੀ ਦੀ ਹੀ ਇਕ ਕੁੜੀ ਨਾਲ ਸਮਲਿੰਗੀ ਸੰਬੰਧ ਸਨ। ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਵੀ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਥੇ ਜਦੋਂ ਡਾਕਟਰ ਦਾ ਵਿਆਹ ਹੋਇਆ ਤਾਂ ਉਸ ਨੇ ਆਪਣੀ ਮਹਿਲਾ ਸਾਥੀ ਨਾਲ ਦੌੜਣ ਦੀ ਯੋਜਨਾ ਬਣਾ ਲਈ। ਇਸ ਤੋਂ ਬਾਅਦ ਇਹ ਬਿਊਟੀ ਪਾਰਲਰ ਤੋਂ ਹੀ ਆਪਣੀ ਸਮਲਿੰਗੀ ਸਾਥੀ ਨਾਲ ਫਰਾਰ ਹੋ ਗਈ। ਡਾਕਟਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਆਹ ਦੇ ਚਾਰ ਦਿਨ ਪਹਿਲੇ ਡਾਕਟਰ ਮੁਜ਼ੱਫਰਨਗਰ ਪਹੁੰਚ ਗਈ ਸੀ। ਉਸ ਦੇ ਪਿੱਛੇ ਉਸ ਦੀ ਸਮਲਿੰਗੀ ਸਾਥੀ ਵੀ ਇਕ ਹੋਟਲ 'ਚ ਰੁਕੀ ਸੀ। ਇਸ ਦੌਰਾਨ ਦੋਵੇਂ ਉੱਥੇ ਮਿਲਦੀਆਂ ਵੀ ਰਹੀਆਂ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁੰਡੇ ਦਾ ਕਿਰਦਾਰ ਨਿਭਾ ਰਹੀ ਕੁੜੀ ਵਿਆਹ ਦੇ ਇਕ ਦਿਨ ਪਹਿਲੇ ਉਨ੍ਹਾਂ ਨੂੰ ਦਿੱਸੀ ਵੀ ਸੀ ਪਰ ਕਿਸੇ ਨੂੰ ਅਜਿਹਾ ਨਹੀਂ ਲੱਗਾ ਕਿ ਉਹ ਦੋਵੇਂ ਇਸ ਤਰ੍ਹਾਂ ਦਾ ਕਦਮ ਚੁੱਕਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News