ਅੱਜ 'ਭਾਰਤੀ ਧੁੰਨਾਂ' ਦਾ ਗਵਾਹ ਬਣੇਗਾ ਵਿਜੇ ਚੌਕ, ਸਮਾਰੋਹ 'ਚ ਸ਼ਾਮਲ ਹੋਣਗੇ PM ਅਤੇ ਰਾਸ਼ਟਰਪਤੀ
Monday, Jan 29, 2024 - 10:30 AM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਵਿਜੇ ਚੌਕ 'ਤੇ ਸੋਮਵਾਰ ਸ਼ਾਮ ਬੀਟਿੰਗ ਰਿਟ੍ਰੀਟ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੀ. ਵੀ. ਆਈ. ਪੀ. ਲੋਕ ਸ਼ਾਮਲ ਹੋਣਗੇ। ਇਸ ਦੌਰਾਨ ਦੁਪਹਿਰ 2 ਤੋਂ ਰਾਤ 9.30 ਵਜੇ ਤੱਕ ਵਿਜੇ ਚੌਕ ਦੇ ਆਲੇ-ਦੁਆਲੇ ਦੇ ਕੁਝ ਰਸਤੇ ਵਾਹਨਾਂ ਦੀ ਆਵਾਜਾਈ ਲਈ ਬੰਦ ਰਹਿਣਗੇ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਬਦਲਵੇਂ ਰਾਹ ਅਪਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸਾ, ਕਾਰ ਅਤੇ ਟਰੱਕ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ
ਟ੍ਰੈਫਿਕ ਪੁਲਸ ਮੁਤਾਬਕ ਸਮਾਰੋਹ ਦੌਰਾਨ ਵਿਜੇ ਚੌਕ ਅਤੇ ਇਸ ਦੇ ਕੋਲ ਕੁਝ ਰਸਤਿਆਂ ਨੂੰ ਵਾਹਨਾਂ ਲਈ ਬੰਦ ਕੀਤਾ ਜਾਵੇਗਾ। ਸਨੁਹਿਰੀ ਮਸਜਿਦ ਨੇੜੇ ਖੇਤੀ ਮਾਰਗ ਤੋਂ ਰਫੀ ਮਾਰਗ ਜਾਣ ਵਾਲਾ ਰਾਹ ਬੰਦ ਰਹੇਗਾ। ਖੇਤੀ ਭਵਨ ਤੋਂ ਰਾਏਸੀਨਾ ਰੋਡ, ਦਾਰਾ ਸ਼ਿਕੋਹ ਰੋਡ, ਕ੍ਰਿਸ਼ਨਾ ਮੈਨਨ ਮਾਰਗ, ਵਿਜੇ ਚੌਕ ਤੋਂ ਸੀ-ਹੇਕਸਾਗਨ (ਕਰਤੱਵਯ ਪੱਥ) ਆਦਿ 'ਤੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ- ‘ਕੌਣ ਬਣਿਆ ਰਾਹੁਲ ਗਾਂਧੀ ਦਾ ਬਾਡੀ ਡਬਲ, ਨਾਂ ਤੇ ਪਤਾ ਜਲਦੀ ਦੱਸਾਂਗਾ’, ਆਪਣੇ ਦਾਅਵੇ ’ਤੇ ਅੜੇ ਅਸਾਮ ਦੇ CM
ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਸਮਾਰੋਹ ਦੌਰਾਨ ਨਵੀਂ ਦਿੱਲੀ ਆਉਣ ਵਾਲਿਆਂ ਲਈ ਜਨਤਕ ਟਰਾਂਸਪੋਰਟ ਦਾ ਇਸਤੇਮਾਲ ਕਰਨ। ਵਿਜੇ ਚੌਕ ਦੇ ਆਲੇ-ਦੁਆਲੇ ਰਸਤਿਆਂ 'ਤੇ ਪਾਬੰਦੀ ਦੇ ਚੱਲਦੇ ਉਨ੍ਹਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰੇਸ਼ਾਨੀ ਤੋਂ ਬਚਣ ਲਈ ਮੈਟਰੋ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8