ਨਹਾਉਂਦੇ ਹੋਏ ਕੈਮਰੇ ''ਚ ਕੈਦ ਹੋਈ ਮੌਤ, ਦੇਖੋ ਤਸਵੀਰਾਂ

Wednesday, Jul 26, 2017 - 12:26 PM (IST)

ਬਿਜ਼ਨੌਰ— ਯੂ.ਪੀ ਦੇ ਬਿਜ਼ਨੌਰ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਨਹਿਰ 'ਚ ਕੁੱਦੇ ਸਮੇਂ ਵਿਅਕਤੀ ਦੀ ਰੀੜ ਦੀ ਹੱਡੀ ਟੁੱਟ ਗਈ। ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੌੜ ਦਿੱਤਾ। 

PunjabKesari
ਜਾਣਕਾਰੀ ਮੁਤਾਬਕ ਸਾਹਿਲ ਨਾਮ ਦਾ ਲੜਕਾ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਇਸ ਦੌਰਾਨ ਕੁਝ ਲੜਕੇ ਤਾਂ ਪਿੱਲਰ ਤੋਂ ਸਿੱਧੇ ਹੇਠਾਂ ਕੁੱਦ ਗਏ ਜਦਕਿ ਸਾਹਿਲ ਨਾਮ ਦਾ ਲੜਕਾ ਸਿਰ ਦੇ ਬਲ ਪਾਣੀ 'ਚ ਕੁੱਦ ਗਿਆ। ਪਾਣੀ ਘੱਟ ਹੋਣ ਕਾਰਨ ਉਸ ਦੀ ਗਰਦਨ ਹੇਠਾਂ ਲੱਗੀ ਅਤੇ ਰੀੜ ਦੀ ਹੱਡੀ 'ਤੇ ਸੱਟ ਲੱਗ ਗਈ। ਸੱਟ ਲੱਗਣ ਕਾਰਨ ਸਾਹਿਲ ਦੇ ਹੱਥੇ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪਰਿਵਾਰਕ ਮੈਂਬਰ ਤੁਰੰਤ ਸਾਹਿਲ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ।

PunjabKesari

ਸਾਹਿਲ ਦਾ ਸਿਰ ਪਿੱਲਰ ਤੋਂ ਸਿੱਧਾ ਪਾਣੀ 'ਚ ਡਿੱਗਣ ਦਾ ਵੀਡੀਓ ਇਕ ਦੋਸਤ ਨੇ ਕੈਮਰੇ 'ਚ ਕੈਦ ਕਰ ਲਿਆ। ਵੀਡੀਓ 'ਚ ਦਿੱਖ ਰਿਹਾ ਹੈ ਕਿ ਉਸ ਦਾ ਦੋਸਤ ਕਹਿ ਰਿਹਾ ਹੈ ਕਿ ਤੇਰੀ ਵੀਡੀਓ ਵਧੀਆ ਨਾਲ ਬਣਾਉਗਾ। ਸਾਹਿਲ ਨੂੰ ਨਹੀਂ ਪਤਾ ਸੀ ਕਿ ਇਹ ਸਟੰਟ ਉਸ ਦੀ ਜ਼ਿੰਦਗੀ ਦਾ ਆਖ਼ਰੀ ਵੀਡੀਓ ਹੋਵੇਗਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


Related News