ਜੰਮੂ ਆਧਾਰ ਕੈਂਪ ਤੋਂ 2050 ਤੀਰਥ ਯਾਤਰੀਆਂ ਦਾ ਨਵਾਂ ਜਥਾ ਅਮਰਨਾਥ ਲਈ ਰਵਾਨਾ
Saturday, Jul 29, 2023 - 03:02 PM (IST)
ਜੰਮੂ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ 'ਬਮ ਬਮ ਭੋਲੇ' ਦੇ ਜੈਕਾਰਿਆਂ ਦਰਮਿਆਨ 2050 ਤੀਰਥ ਯਾਤਰੀਆਂ ਦਾ ਨਵਾਂ ਜਥਾ ਸ਼ਨੀਵਾਰ ਨੂੰ ਭਗਵਤੀ ਨਗਰ ਆਧਾਰ ਕੈਂਪ ਤੋਂ ਅਮਰਨਾਥ ਗੁਫਾ ਤੀਰਥ ਲਈ ਰਵਾਨਾ ਹੋਇਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 2050 ਸ਼ਰਧਾਲੂ 87 ਵਾਹਨਾਂ ਵਿਚ ਆਧਾਰ ਕੈਂਪ ਤੋਂ ਰਵਾਨਾ ਹੋਏ। ਇਸ ਤੋਂ ਇਲਾਵਾ 1,442 ਸ਼ਰਧਾਲੂਆਂ ਦਾ ਇਕ ਸਮੂਹ 59 ਵਾਹਨਾਂ ਦੇ ਕਾਫਲੇ 'ਚ ਪਹਿਲਗਾਮ ਲਈ ਰਵਾਨਾ ਹੋਇਆ, ਜਿਸ 'ਚ 162 ਪੁਰਸ਼, 216 ਔਰਤਾਂ, ਇਕ ਬੱਚਾ, 54 ਸਾਧੂ ਅਤੇ 9 ਸਾਧਵੀਆਂ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 28 ਵਾਹਨਾਂ ਦੇ ਕਾਫ਼ਲੇ ਵਿਚ 608 ਸ਼ਰਧਾਲੂ ਬਾਲਟਾਲ ਲਈ ਰਵਾਨਾ ਹੋਏ। ਇਨ੍ਹਾਂ ਵਿਚ 456 ਪੁਰਸ਼, 141 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ 31 ਅਗਸਤ ਨੂੰ ਸਮਾਪਤ ਹੋਵੇਗੀ।