450 ਸਾਲ ਤੋਂ ਇਸ ਚਰਚ ’ਚ ਰੱਖੀ ਹੈ ਇਕ ਸੰਤ ਦੀ ਡੈੱਡ ਬਾਡੀ, ਜਿਸ ’ਚੋਂ ਅੱਜ ਵੀ ਨਿਕਲਦਾ ਖੂਨ
Sunday, Dec 18, 2022 - 11:11 AM (IST)
ਨਵੀਂ ਦਿੱਲੀ- ਭਾਰਤ ’ਚ ਲੱਖਾਂ ਦੀ ਗਿਣਤੀ ਵਿਚ ਚਰਚ ਹਨ। ਜੇਕਰ ਗੱਲ ਗੋਆ ਦੀ ਕਰੀਏ ਤਾਂ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਚਰਚਾ ਹਨ। ਭਾਰਤ ਦੇ ਸਾਰੇ ਚਰਚਾਂ ਵਿਚ ਕੁਝ ਨਾ ਕੁਝ ਅਜਿਹਾ ਹੈ, ਜਿਸ ਕਾਰਨ ਉਹ ਇਕ-ਦੂਜੇ ਤੋਂ ਵੱਖ ਹਨ ਪਰ ਪੁਰਾਣੇ ਗੋਆ ਵਿਚ ਇਕ ਅਜਿਹਾ ਚਰਚ ਹੈ, ਜੋ ਭਾਰਤ ਵਿਚ ਮੌਜੂਦ ਸਾਰੇ ਚਰਚਾਂ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ।
ਪੁਰਾਣੇ ਗੋਆ ਵਿਚ ‘ਬੇਸਿਲਿਕਾ ਆਫ ਬਾਮ ਜੀਸਸ’ ਨਾਮੀ ਇਕ ਚਰਚ ਹੈ, ਜਿਸ ਵਿਚ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ। ਇਸ ਚਰਚ ਵਿਚ ਹੀ ਬੀਤੇ 450 ਸਾਲਾਂ ਤੋਂ ਫਰਾਂਸਿਸ ਜੇਵੀਅਰ ਨਾਮੀ ਵਿਅਕਤੀ ਦੀ ਡੈਡ ਬਾਡੀ ਰੱਖੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਕਤ ਡੈੱਡ ਬਾਡੀ ਵਿਚ ਅਜ ਵੀ ਜਾਦੁਈ ਸ਼ਕਤੀਆਂ ਮੌਜੂਦ ਹਨ ਅਤੇ ਬਾਡੀ ’ਚੋਂ ਖੂਨ ਅਜੇ ਵੀ ਨਿਕਲਦਾ ਹੈ, ਜਿਸਦੇ ਕਾਰਨ ਇਹ ਖ਼ਰਾਬ ਨਹੀਂ ਹੁੰਦੀ।
ਹਰ 10 ਸਾਲ ਬਾਅਦ ਲੋਕਾਂ ਦੇ ਦਰਸ਼ਨ ਲਈ ਇਹ ਬਾਡੀ ਰੱਖੀ ਜਾਂਦੀ ਹੈ। ਇਸ ਬਾਡੀ ਨੂੰ ਕੱਚ ਦੇ ਤਾਬੂਤ ਵਿਚ ਰੱਖਿਆ ਗਿਆ ਹੈ ਅਤੇ ਆਖਰੀ ਵਾਰ ਸਾਲ 2014 ਵਿਚ ਇਸ ਨੂੰ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਫਰਾਂਸਿਸ ਦਾ ਜਨਮ 7 ਅਪ੍ਰੈਲ, 1506 ਈਸਵੀ ਨੂੰ ਸਪੇਨ ਵਿਚ ਹੋਇਆ ਸੀ। ਉਹ ਸੰਤ ਬਣਨ ਤੋਂ ਪਹਿਲਾਂ ਇਕ ਸਿਪਾਹੀ ਸਨ ਅਤੇ ਉਹ ਇਗਨਾਟਿਅਸ ਲੋਯੋਲਾ ਦੇ ਵਿਦਿਆਰਥੀ ਸਨ। ਮੰਨਿਆ ਜਾਂਦਾ ਹੈ ਕਿ ਇਗਨਾਟਿਅਸ ਲੋਯੋਲ ਜੀਸਸ ਦੇ ਹੁਕਮਾਂ ਦੇ ਸੰਸਥਾਪਕ ਸਨ।