''ਇੱਕ ਮੌਲਾਨਾ ਭੁੱਲ ਗਿਆ ਕਿ ਸੂਬੇ ''ਚ ਸੱਤਾ ਕਿਸਦੀ ਹੈ...'', ਬਰੇਲੀ ਹਿੰਸਾ ''ਤੇ CM ਯੋਗੀ ਦਾ ਵੱਡਾ ਬਿਆਨ
Saturday, Sep 27, 2025 - 12:23 PM (IST)

ਯੂਪੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ "ਆਈ ਲਵ ਮੁਹੰਮਦ" ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਭੜਕੀ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਸਖ਼ਤ ਲਹਿਜੇ ਵਿੱਚ ਐਲਾਨ ਕੀਤਾ ਕਿ ਇਸ ਵਿੱਚ ਸ਼ਾਮਲ ਲੋਕਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੰਗਾ ਕਰਨਾ ਭੁੱਲ ਜਾਣਗੀਆਂ। ਬੀਤੇ ਦਿਨੀਂ ਇਤੇਹਾਦ-ਏ-ਮਿਲਤ ਕੌਂਸਲ ਦੇ ਸੰਸਥਾਪਕ ਮੌਲਾਨਾ ਤੌਕੀਰ ਰਾਜਾ ਦੇ ਇਸ਼ਾਰੇ 'ਤੇ ਬਰੇਲੀ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਭੀੜ ਇਕੱਠੀ ਹੋਈ ਸੀ।
ਪ੍ਰਸ਼ਾਸਨ ਦਾ ਦੋਸ਼ ਹੈ ਕਿ ਜਦੋਂ ਭੀੜ ਵਿੱਚ ਮੌਜੂਦ ਬੇਕਾਬੂ ਤੱਤਾਂ ਨੇ ਨਾਅਰੇਬਾਜ਼ੀ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਹਨਾਂ ਨੇ ਲਾਠੀਚਾਰਜ ਕੀਤਾ। ਇਸ ਦੌਰਾਨ, ਸੀਐਮ ਯੋਗੀ ਨੇ ਕਿਹਾ ਕਿ ਕੱਲ੍ਹ, ਬਰੇਲੀ ਵਿੱਚ ਇੱਕ ਮੌਲਾਨਾ ਭੁੱਲ ਗਿਆ ਕਿ ਸੂਬੇ ਵਿੱਚ ਸੱਤਾ ਕਿਸਦੀ ਹੈ। ਉਸ ਨੇ ਸੋਚਿਆ ਹੋਵੇਗਾ ਕਿ ਉਹ ਜਦੋਂ ਚਾਹੇ ਕਾਨੂੰਨ ਵਿਵਸਥਾ ਨੂੰ ਭੰਗ ਕਰ ਸਕਦਾ ਹੈ ਪਰ ਅਸੀਂ ਇਹ ਸਪੱਸ਼ਟ ਕਰ ਦਿੱਤਾ ਕਿ ਕੋਈ ਤਾ ਕੋਈ ਨਾਕਾਬੰਦੀ ਜਾਂ ਨਾ ਹੀ ਕੋਈ ਕਰਫਿਊ ਲੱਗੇਗਾ। ਅਸੀਂ ਜੋ ਸਬਕ ਸਿਖਾਇਆ, ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੰਗੇ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਲਈ ਮਜਬੂਰ ਹੋ ਜਾਣਗੀਆਂ।