ਕੜਾਕੇ ਦੀ ਠੰਢ ਕਾਰਨ ਬੜਾ ਭੰਗਾਲ 'ਚ ਫਸੇ 150 ਚਰਵਾਹੇ

10/10/2018 11:17:30 AM

ਧਰਮਸ਼ਾਲਾ— ਸਤੰਬਰ ਦੇ ਅੰਤ ਤੋਂ ਹਿਮਾਚਲ ਪ੍ਰਦੇਸ਼ ਦੇ ਬੜਾ ਭੰਗਾਲ 'ਚ ਘੱਟ ਤੋਂ ਘੱਟ 150 ਚਰਵਾਹੇ ਫਸੇ ਹੋਏ ਹਨ। ਜ਼ਿਲਾ ਪ੍ਰਸ਼ਾਸਨ ਦੀ ਸਲਾਹ ਨੂੰ ਅਣਦੇਖਾ ਕਰਦੇ ਹੋਏ ਉਹ ਥੰਬਸਰ ਪਾਸ ਨੇੜੇ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ ਜਦਕਿ ਜਲਸੂ ਪਾਸ ਨੂੰ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਸੂਤਰਾਂ ਮੁਤਾਬਕ ਚਰਵਾਹੇ ਭੇਡਾਂ ਅਤੇ ਘੋੜਿਆਂ ਨਾਲ 12-15 ਫੁੱਟ ਬਰਫ 'ਚ ਥੰਬਸਰ ਨੇੜੇ ਮੈਰੀ ਚਲੇ ਗਏ, ਜਿੱਥੇ ਰਾਤ ਦਾ ਤਾਪਮਾਨ ਜ਼ੀਰੋ ਤੋਂ 18 ਡਿਗਰੀ ਸੈਲਸੀਅਸ ਹੇਠਾਂ ਸੀ। ਚੱਟਾ ਸਿੰਘ ਜੋ ਕਿ ਸੁਰੱਖਿਅਤ ਆਉਣ 'ਚ ਕਾਮਯਾਬ ਰਹੇ, ਉਨ੍ਹਾਂ ਨੇ ਦਾਅਵਾ ਕੀਤਾ ਕਿ ਚਰਵਾਹਿਆਂ ਕੋਲ ਪ੍ਰਾਪਤ ਭੋਜਨ ਸੀ ਪਰ ਉਨ੍ਹਾਂ ਨੇ ਥੰਬਸਰ ਪਾਸ ਨੂੰ ਆਪਣੇ ਮਵੇਸ਼ੀਆਂ ਨਾਲ ਪਾਰ ਕਰਨ ਲਈ ਘਾਟੇ ਦਾ ਸੌਦਾ ਕੀਤਾ ਹੈ।
ਬੈਜਨਾਥ ਐਸ.ਡੀ.ਐਮ. ਵਿਕਾਸ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਥੰਬਸਰ ਪਾਸ ਨੂੰ ਪਾਰ ਨਾ ਕਰਨ ਦੀ ਚਰਵਾਹਾਂ ਨੂੰ ਸਲਾਹ ਦਿੱਤੀ ਸੀ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਚਰਵਾਹਿਆਂ ਨੂੰ ਬੜਾ ਭੰਗਾਲ 'ਚ ਪੀ.ਡੀ.ਐਸ. ਦੀਆਂ ਦੁਕਾਨਾਂ ਤੋਂ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਸੀ। ਅਸੀਂ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੜਾ ਭੰਗਾਲ 'ਚ ਘੋੜਿਆਂ ਨੂੰ ਛੱਡ ਦੇਣ ਅਤੇ ਸਥਾਨਕ ਪੰਚਾਇਤ ਨੂੰ ਦੇਖਭਾਲ ਕਰਨ ਲਈ ਕਿਹਾ ਹੈ। 
ਸਥਾਨਕ ਵਰਕਰ ਜਸਰੋਟੀਆ ਨੇ ਕਿਹਾ ਕਿ ਚਰਵਾਹੇ ਆਪਣੇ ਮਵੇਸ਼ੀਆਂ ਨੂੰ ਪਿੱਛੇ ਨਹੀਂ ਛੱਡਣਗੇ ਜੋ ਕਿ ਉਨ੍ਹਾਂ ਦੇ ਰੁਜ਼ਗਾਰ ਦਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।


Related News