ਸਵੇਰੇ 10 ਵਜੇ ਤੋਂ 2 ਵਜੇ ਤਕ ਖੁੱਲ੍ਹਣਗੇ ਬੈਂਕ, ਹੋਵੇਗੀ ਸਿਰਫ ਨਕਦੀ ਲੈਣ-ਦੇਣ

Tuesday, Mar 24, 2020 - 10:29 PM (IST)

ਸਵੇਰੇ 10 ਵਜੇ ਤੋਂ 2 ਵਜੇ ਤਕ ਖੁੱਲ੍ਹਣਗੇ ਬੈਂਕ, ਹੋਵੇਗੀ ਸਿਰਫ ਨਕਦੀ ਲੈਣ-ਦੇਣ

ਚੰਦੌਲੀ — ਬੈਂਕਾਂ ਦੀ ਕਾਰਜ ਪ੍ਰਣਾਲੀ 'ਤੇ ਵੀ ਕੋਰੋਨਾ ਦਾ ਸਾਇਆ ਛਾਇਆ ਹੋਇਆ ਹੈ। ਦੇਸ਼ 'ਚ ਕੁਝ ਸਥਾਨਾਂ 'ਤੇ ਬੈਂਕ ਕਰਮਚਾਰੀਆਂ ਦੇ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਉਣ 'ਤੇ ਆਰ.ਬੀ.ਆਈ. ਗੰਭੀਰ ਹੋ ਗਿਆ ਹੈ। ਬੈਂਕ ਬ੍ਰਾਂਚਾਂ ਨੂੰ 31 ਮਾਰਚ ਤਕ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਖੋਲ੍ਹਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੌਰਾਨ ਸਿਰਫ ਨਕਦੀ ਲੈਣ-ਦੇਣ, ਚੈਕ ਕਲਿਅਰੈਂਸ ਅਤੇ ਸਰਕਾਰੀ ਵਿਭਾਗਾਂ ਦੀ ਟਰੈਜ਼ਰੀ ਦਾ ਕੰਮ ਕੀਤਾ ਜਾਵੇਗਾ ਜਦਕਿ ਨਵਾਂ ਖਾਤਾ ਖੋਲ੍ਹਣ, ਬੈਂਕ ਕਰਜ਼, ਕੇ.ਵਾਈ.ਸੀ. ਸਣੇ ਹੋਰ ਬੈਂਕਿੰਗ ਕੰਮ ਠੱਪ ਰਹਿਣਗੇ।
ਸਰਕਾਰ ਭੀੜ ਵਾਲੇ ਸਥਾਨਾਂ ਨੂੰ ਲਾਕਡਾਊਨ ਕਰ ਰਹੀ ਹੈ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਨੂੰ ਬੰਦ ਕਰ ਦਿੱਤੇ ਗਏ ਹਨ। ਉਥੇ ਹੀ ਸਰਕਾਰੀ ਦਫਤਰਾਂ 'ਚ ਵੀ ਜਨਤਾ ਦਰਸ਼ਨ ਰੋਕ ਦਿੱਤੀ ਗਈ ਹੈ। ਇਥੇ ਤਕ ਕਿ ਵਿਭਾਗੀ ਕਾਰਜਾਂ ਨੂੰ ਪੂਰਾ ਕਰਨ ਨੂੰ ਲੋਕਾ ਦੀ ਡਿਟੇਲ ਪ੍ਰਾਪਤ ਕਰਨ ਲਈ ਵਿਭਾਗ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਲੱਗੇ ਹਨ ਪਰ ਬੈਂਕਾਂ 'ਤੇ ਤਾਲਾ ਲਗਾਉਣ ਸੰਭਵ ਨਹੀਂ ਹੈ। ਅਜਿਹੇ 'ਚ ਆਰ.ਬੀ.ਆਈ. ਨੇ ਨਵੀਂ ਗਾਈਡਲਾਈਨ ਜਾਰੀ ਕਰਦੇ ਹੋਏ ਬੈਂਕਾਂ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਖੋਲ੍ਹਣ ਦਾ ਫੈਸਲਾ ਦਿੱਤਾ ਹੈ। ਇਸ ਦੌਰਾਨ ਸਿਰਫ ਨਕਦੀ ਕਾਉਂਟਰ 'ਤੇ ਕੰਮ ਹੋਵੇਗਾ। ਲੋਕ ਪੈਸੇ ਜਮਾ ਕਰਵਾ ਸਕਦੇ ਹਨ ਅਤੇ ਕੱਢਵਾ ਸਕਦੇ ਹਨ। ਇਸ ਤੋਂ ਇਲਾਵਾ ਨਵੇਂ ਬੈਂਕ ਖਾਤਿਆਂ ਨੂੰ ਖੋਲ੍ਹਣ, ਆਧਾਰ ਲਿੰਕ, ਬੈਂਕ ਕਰਜ਼, ਕੇ.ਵਾਈ.ਸੀ. ਸਣੇ ਹੋਰ ਕੰਮ ਕਾਰਜ ਪੂਰੀ ਤਰ੍ਹਾਂ ਠੱਪ ਰਹਿਣਗੇ। ਸਥਾਨਕ ਪੱਧਰ 'ਤੇ ਸ਼ਾਖਾ ਪ੍ਰਬੰਧਕਾਂ ਵੱਲੋਂ ਪਹਿਲ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ 50 ਫੀਸਦੀ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ। ਤਾਂਕਿ ਭੀੜ ਕੰਮ ਕਰ ਰਹੇ ਅਤੇ 1 ਮੀਟਰ ਤੋਂ ਜ਼ਿਆਦਾ ਦੀ ਦੂਰੀ 'ਤੇ ਕਰਮਚਾਰੀਆਂ ਨੂੰ ਬੈਠਾ ਕੇ ਕੰਮ ਕਰਵਾਇਆ ਜਾ ਸਕੇ। ਜਮਾ-ਨਿਕਾਸੀ ਕਾਊਂਟਰ ਨੇੜੇ ਰੱਸੀ ਬੰਨ੍ਹ ਕੇ ਦੂਰੀ ਵਧਾਈ ਗਈ ਹੈ। ਉਥੇ ਹੀ ਸਾਰੇ ਕਰਮਚਾਰੀਆਂ ਨੂੰ ਹਮੇਸ਼ਾ ਮਾਸਕ ਪਾ ਕੇ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ। ਕੋਰੋਨਾ ਦੇ ਮੱਦੇਨਜ਼ਰ ਬੈਂਕ ਹੁਣ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਹੀ ਖੁਲ੍ਹੇ ਰਹਿਣਗੇ।


author

Inder Prajapati

Content Editor

Related News