ਸੋਲਾਪੁਰ 'ਚ ਬੈਂਕ ਦੀ ਡਿੱਗੀ ਛੱਤ, ਹੁਣ ਤੱਕ ਬਚਾਏ ਗਏ 10 ਲੋਕ
Wednesday, Jul 31, 2019 - 04:01 PM (IST)

ਮਹਾਰਾਸ਼ਟਰ—ਮਹਾਰਾਸ਼ਟਰ ਦੇ ਸੋਲਾਪੁਰ 'ਚ ਅੱਜ ਭਾਵ ਬੁੱਧਵਾਰ ਨੂੰ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਰਮਾਲਾ ਪਿੰਡ 'ਚ ਬੈਂਕ ਆਫ ਮਹਾਰਾਸ਼ਟਰ ਦੀ ਛੱਤ ਡਿੱਗ ਪਈ। ਹਾਦਸੇ 'ਚ ਕਰਮਚਾਰੀਆਂ ਸਮੇਤ 20 ਲੋਕ ਮਲਬੇ ਹੇਠਾ ਦੱਬੇ ਗਏ। ਮੌਕੇ 'ਤੇ ਮੌਜੂਦ ਸਥਾਨਿਕ ਲੋਕਾਂ ਨੇ ਮਲਬੇ 'ਚੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਬਾਕੀ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਹਾਦਸੇ ਵਾਲੇ ਸਥਾਨ 'ਤੇ ਪੁਲਸ ਸਮੇਤ ਬਚਾਅ ਟੀਮ ਪਹੁੰਚ ਚੁੱਕੀ ਹੈ।ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।