ਬੈਂਕ ਲੋਨ ''ਚ ਧੋਖਾਧੜੀ : ਤਾਇਲ ਗਰੁੱਪ ਦੀ 483 ਕਰੋੜ ਦੀ ਜਾਇਦਾਦ ਕੁਰਕ

Wednesday, May 15, 2019 - 02:12 PM (IST)

ਬੈਂਕ ਲੋਨ ''ਚ ਧੋਖਾਧੜੀ : ਤਾਇਲ ਗਰੁੱਪ ਦੀ 483 ਕਰੋੜ ਦੀ ਜਾਇਦਾਦ ਕੁਰਕ

ਨਵੀਂ ਦਿੱਲੀ — ਕਰੋੜਾਂ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਮਾਮਲੇ 'ਚ ਕੋਲਕਾਤਾ ਦੇ ਇਕ ਸਮੂਹ ਦੀ 483 ਰੁਪਏ ਦੀ ਜਾਇਦਾਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੁਰਕ ਕਰ ਲਈ ਹੈ। ਏਜੰਸੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਉਸਨੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇ.ਐਸ.ਐਲ. ਐਂਡ ਇੰਡਸਟਰੀਜ਼ ਲਿਮਟਿਡ ਦਾ 483 ਕਰੋੜ ਰੁਪਏ ਦਾ 2,70,374 ਵਰਗਫੁੱਟ ਦਾ ਪਲਾਟ ਅਤੇ ਨਾਗਪੁਰ ਸ਼ਾਪਿੰਗ ਮਾਲ ਦੀ ਕੁਰਕੀ ਕੀਤੀ ਹੈ।

ਉਸਨੇ ਦੱਸਿਆ, 'ਕੇ.ਐਸ.ਐਲ. ਐਂਡ ਇੰਡਸਟਰੀਜ਼ ਲਿਮਟਿਡ ਤਾਇਲ ਗਰੁੱਪ ਆਫ ਕੰਪਨੀਜ਼ ਦਾ ਹਿੱਸਾ ਹੈ। ਉਸਨੇ ਕਿਹਾ ਕਿ ਇਸ ਸਮੂਹ ਅਤੇ ਕੇ.ਐਸ.ਐਲ. ਐਂਡ ਇੰਡਸਟਰੀਜ਼ ਸਮੇਤ ਉਸਦੀਆਂ ਚਾਰ ਕੰਪਨੀਆਂ ਨੇ ਬੈਂਕ ਆਫ ਇੰਡੀਆ ਅਤੇ ਆਂਧਰਾ ਬੈਂਕ ਤੋਂ 2008 ਵਿਚ 524 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਉਸਨੇ ਕਰਜ਼ਾ ਲੈ ਕੇ ਰਾਸ਼ੀ ਦਾ ਮੁਖੌਟਾ ਕੰਪਨੀਆਂ 'ਚ ਇਸਤੇਮਾਲ ਕੀਤਾ ਅਤੇ ਬੈਂਕਾਂ ਨਾਲ ਧੋਖਾਧੜੀ ਕੀਤੀ।

 

ਤਾਇਲ ਸਮੂਹ ਦੇ ਖਿਲਾਫ ਇਹ ਦੂਜਾ ਮਨੀ ਲਾਂਡਰਿੰਗ ਐਕਟ ਅਧੀਨ ਕੀਤੀ ਗਈ ਇਹ ਦੂਜੀ ਕਾਰਵਾਈ ਹੈ। ਯੂਕੋ ਬੈਂਕ ਨਾਲ ਪਹਿਲਾਂ ਤੋਂ ਹੀ ਈ.ਡੀ. ਇਸ ਦੀ ਜਾਂਚ ਕਰ ਰਿਹਾ ਸੀ। 2016 ਵਿਚ ਵੀ ਉਸਦੀ 234 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਕਰਜ਼ਾ ਧੋਖਾਧੜੀ ਦੀ ਕਰੀਬ-ਕਰੀਬ ਪੂਰੀ ਰਕਮ ਵਸੂਲਣ 'ਚ ਵਿਭਾਗ ਕਮਾਯਾਬ ਰਿਹਾ ਹੈ ਅਤੇ ਹੁਣ ਇਸ ਨੂੰ ਨਿਆਇਕ ਕਸੌਟੀ 'ਤੇ ਕੱਸਿਆ ਜਾਵੇਗਾ। ਬੈਂਕ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਘੇਰੇ 'ਚ ਹੈ। 


Related News