ਤਨਖਾਹ ''ਚ ਘੱਟ ਵਾਧੇ ਦੇ ਪ੍ਰਸਤਾਵ ਖਿਲਾਫ ਬੈਂਕ ਕਰਮਚਾਰੀ 9 ਮਈ ਨੂੰ ਕਰਨਗੇ ਹੜਤਾਲ

Monday, May 07, 2018 - 02:00 PM (IST)

ਹੈਦਰਾਬਾਦ - ਸਰਕਾਰੀ ਬੈਂਕਾਂ ਦਾ ਬੈਡ ਲੋਨ ਸੰਕਟ ਉਨ੍ਹਾਂ ਦੇ ਸਟਾਫ ਲਈ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਉਨ੍ਹਾਂ ਨੂੰ ਇਸ ਵਾਰ ਸਭ ਤੋਂ ਘੱਟ ਸੈਲਰੀ ਹਾਈਕ ਨਾਲ ਸਬਰ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਕੱਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂ. ਐੱਫ. ਬੀ. ਯੂ.) ਅਤੇ ਇੰਡੀਅਨ ਬੈਂਕਰਜ਼ ਐਸੋਸੀਏਸ਼ਨ (ਆਈ. ਬੀ. ਏ.) ਵਿਚਾਲੇ ਤਨਖਾਹ ਸੋਧ ਨੂੰ ਲੈ ਕੇ ਆਯੋਜਿਤ ਗੱਲਬਾਤ ਫੇਲ ਹੋਣ 'ਤੇ ਫੋਰਮ ਨੇ ਫੈਸਲਾ ਲਿਆ ਹੈ ਕਿ ਮਈ ਦੇ ਆਖਿਰ 'ਚ ਦੇਸ਼ ਦੇ ਲਗਭਗ 10 ਲੱਖ ਬੈਂਕ ਕਰਮਚਾਰੀ 2 ਦਿਨ ਦੀ ਹੜਤਾਲ ਕਰਨਗੇ।
ਯੂ. ਐੱਫ. ਬੀ. ਯੂ. ਜਿਸ 'ਚ ਸਾਰੀਆਂ 9 ਬੈਂਕ ਯੂਨੀਅਨ ਏ. ਆਈ. ਬੀ. ਈ. ਏ., ਏ. ਆਈ. ਬੀ. ਓ. ਸੀ., ਐੱਨ. ਸੀ. ਬੀ. ਈ., ਏ. ਆਈ. ਬੀ. ਓ. ਏ., ਬੀ. ਈ. ਐੱਫ. ਆਈ., ਆਈ. ਐੱਨ. ਬੀ. ਈ. ਐੱਫ., ਆਈ. ਐੱਨ. ਬੀ. ਓ. ਸੀ., ਐੱਨ. ਓ. ਬੀ. ਡਬਲਯੂ., ਐੱਨ. ਓ. ਬੀ. ਓ. ਸ਼ਾਮਲ ਹਨ, ਨੇ ਗੱਲਬਾਤ 'ਚ ਹਿੱਸਾ ਲਿਆ। ਇਸ ਹੜਤਾਲ ਦਾ ਸੱਦਾ ਬੈਂਕ ਕਰਮਚਾਰੀਆਂ ਲਈ ਤਨਖਾਹ 'ਚ ਘੱਟ ਵਾਧੇ ਦੇ ਪ੍ਰਸਤਾਵ ਖਿਲਾਫ ਕੀਤਾ ਜਾਏਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਵਿਚ 6 ਐਸੋਸੀਏਟ ਬੈਂਕਾਂ ਦੇ ਮਰਜਰ ਤੋਂ ਬਾਅਦ ਦੇਸ਼ ਵਿਚ 21 ਜਨਤਕ ਖੇਤਰ ਬੈਂਕ ਰਹਿ ਗਏ ਹਨ। ਇਨ੍ਹਾਂ ਵਿਚ 8 ਲੱਖ ਲੋਕ ਕੰਮ ਕਰ ਰਹੇ ਹਨ।



 


Related News