ਹਿਮਾਚਲ : ਬੈਂਕ ਕਰਮਚਾਰੀ ਖ਼ਿਲਾਫ਼ 3.89 ਕਰੋੜ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ

Thursday, Jan 12, 2023 - 04:20 PM (IST)

ਹਿਮਾਚਲ : ਬੈਂਕ ਕਰਮਚਾਰੀ ਖ਼ਿਲਾਫ਼ 3.89 ਕਰੋੜ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ

ਸ਼ਿਮਲਾ (ਭਾਸ਼ਾ)- ਗਾਹਕਾਂ ਨਾਲ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ 'ਚ ਇਕ ਬੈਂਕ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਅਰਵਿੰਦ ਕੁਮਾਰ ਆਈ.ਸੀ.ਆਈ.ਸੀ.ਆਈ. ਬੈਂਕ ਦੀ ਨਿਊ ਸ਼ਿਮਲਾ ਬਰਾਂਚ 'ਚ ਤਾਇਨਾਤ ਸੀ।

ਉਨ੍ਹਾਂ ਕਿਹਾ ਕਿ ਬੈਂਕ ਵਲੋਂ ਗਠਿਤ ਇਕ ਕਮੇਟੀ ਵਲੋਂ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੁਮਾਰ ਨੇ ਬੈਂਕ ਦੇ ਨਾਮ 'ਤੇ 3,89,89,582 ਰੁਪਏ ਦੀ ਧੋਖਾਧੜੀ ਕੀਤੀ ਹੈ। ਬੈਂਕ ਰਿਕਾਰਡ 'ਚ ਨਿਵੇਸ਼ ਦਾ ਵੇਰਵਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਦੋਸ਼ੀ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 406 (ਅਪਰਾਧਕ ਵਿਸ਼ਵਾਸਘਾਤ) ਅਤੇ 420 (ਧੋਖਾਧੜੀ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News